ਤੁਸੀਂ ਮੰਨੋ ਜਾਂ ਨਾ ਪਰ ਤੁਹਾਨੂੰ ਸ਼ਾਇਦ ਹੀ ਇਸ ਗੱਲ ਦੀ ਸ਼ੱਕ ਹੋਵੇਗੀ ਕਿ ਦਲਾਈ ਲਾਮਾ ਇਸ ਦੁਨੀਆਂ ਵਿੱਚ ਮੌਜੂਦ ਸਭ ਤੋਂ ਮਸ਼ਹੂਰ ਵਿਅਕਤੀਆਂ ਵਿੱਚੋਂ ਇੱਕ ਹਨ।
ਇੱਕ ਅਜਿਹੇ ਦੌਰ ਵਿੱਚ ਜਦੋਂ ਸੈਲੇਬ੍ਰਿਟੀਜ਼ ਦੀ ਪੂਜਾ ਹੋਣ ਲੱਗੀ ਹੈ, ਉਸ ਦੌਰ ਵਿੱਚ ਦਲਾਈ ਲਾਮਾ ਅਜਿਹੇ ਧਰਮ ਗੁਰੂ ਹਨ, ਜਿਨ੍ਹਾਂ ਨੂੰ ਤੁਸੀਂ ਰੂਹਾਨੀ ਦੁਨੀਆਂ ਦੇ ਸੁਪਰ ਸਟਾਰ ਕਹਿ ਸਕਦੇ ਹੋ।
ਦਲਾਈ ਲਾਮਾ 84 ਸਾਲਾਂ ਦੇ ਹੋਣ ਵਾਲੇ ਹਨ, ਉਨ੍ਹਾਂ ਨੇ ਇਸ ਜ਼ਿੰਦਗੀ ਵਿੱਚ ਲੱਖਾਂ ਲੋਕਾਂ ਦਾ ਹੱਥ ਫੜ੍ਹ ਕੇ ਅਤੇ ਪ੍ਰੇਰਣਾ ਦੇਣ ਵਾਲੇ ਕੰਮਾਂ ਰਾਹੀਂ ਉਹਨਾਂ ਦੀ ਜ਼ਿੰਦਗੀ ਨੂੰ ਸੇਧ ਦਿੱਤੀ ਹੈ।
ਮੈਂ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਕੋਲ ਸਥਿਤ ਮੈਕਲੌਡਗੰਜ ਵਿੱਚ ਪਹਾੜਾਂ ਨਾਲ ਘਿਰੀ ਹੋਈ, ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੀ।
ਕਈ ਲੋਕ ਉਨ੍ਹਾਂ ਨੂੰ ਅਲੌਕਿਕ ਇਨਸਾਨ ਦੇ ਤੌਰ ‘ਤੇ ਦੇਖਦੇ ਹਨ ਪਰ ਉਹ ਖੁਦ ਜ਼ਮੀਨ ਨਾਲ ਜੁੜੇ ਹੋਏ ਨਜ਼ਰ ਆਉਂਦੇ ਹਨ। ਆਪਣੇ ਰਵਾਇਤੀ ਲਾਲ ਰੰਗ ਦੇ ਕੱਪੜਿਆਂ ਵਿੱਚ ਜਦੋਂ ਕਮਰੇ ਵਿੱਚ ਆਪਣੇ ਸਹਿਯੋਗੀਆਂ ਨਾਲ ਦਾਖ਼ਲ ਹੋਏ ਤਾਂ ਉਹ ਇੱਕ ਸਹਿਜ ਸ਼ਖ਼ਸੀਅਤ ਲੱਗੇ।
ਅਮਰੀਕੀ ਕੌਮਿਕ ਦੁਨੀਆਂ ਦੇ ਕਾਲਪਨਿਕ ਚਰਿੱਤਰ ਕਲਾਰਕ ਕੈਂਟ ਦੇ ਤੌਰ ‘ਤੇ ਨਜ਼ਰ ਆਏ ਹਨ, ਨਾ ਕਿ ਕਿਸੇ ਸੁਪਰ ਹਿਊਮਨ ਦੇ ਤੌਰ ‘ਤੇ।
ਦਲਾਈ ਲਾਮਾ ਅਜਿਹੇ ਸ਼ਖਸ ਹਨ ਜੋ ਕਿ ਦੁਨੀਆਂ ਭਰ ਦੇ ਆਗੂਆਂ ਨੂੰ ਮਿਲ ਚੁੱਕੇ ਹਨ, ਦੁਨੀਆਂ ਭਰ ਦੇ ਸਿਤਾਰਿਆਂ ਅਤੇ ਪੌਪ ਸਟਾਰ ਨੂੰ ਮਿਲੇ ਹਨ। ਕਦੇ ਤਿੱਬਤ ਵਿਚ ਉਨ੍ਹਾਂ ਦਾ ਰਾਜਭਾਗ ਵੀ ਸੀ।
ਉਹ ਹੱਸਦੇ ਹੋਏ ਕਹਿੰਦੇ ਹਨ, “ਇੱਕ ਚੀਨੀ ਅਧਿਕਾਰੀ ਨੇ ਇੱਕ ਵਾਰੀ ਮੈਨੂੰ ਰਾਕਸ਼ ਕਿਹਾ ਸੀ।”
ਅਜਿਹਾ ਕਹਿੰਦੇ ਹੋਏ ਉਹ ਆਪਣੇ ਸਿਰ ਉੱਤੇ ਹੱਥਾਂ ਨਾਲ ਸਿੰਘ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਫਿਰ ਕਹਿੰਦੇ ਹਨ, “ਜਦੋਂ ਮੈਂ ਇਹ ਪਹਿਲੀ ਵਾਰੀ ਸੁਣਿਆ ਸੀ ਉਦੋਂ ਮੇਰਾ ਪ੍ਰਤੀਕਰਮ ਇਹੀ ਸੀ ਕਿ ਹਾਂ ਮੈਂ ਸਿੰਘਾਂ ਵਾਲਾ ਰਾਖਸ਼ ਹਾਂ।”
“ਮੈਨੂੰ ਉਨ੍ਹਾਂ ਦੀ ਸਮਝ ਤੇ ਤਰਸ ਆਉਂਦਾ ਹੈ। ਉਨ੍ਹਾਂ ਜੀ ਸਿਆਸੀ ਸੋਚ ਸਮਝ ਸੌੜੀ ਹੈ।”
ਖ਼ੁਦਮੁਖ਼ਤਿਆਰ ਤਿੱਬਤ ਦਾ ਸੁਪਨਾ
ਚੀਨ ਦੇ ਖਿਲਾਫ਼ ਉਨ੍ਹਾਂ ਦੀ ਨਰਾਜ਼ਗੀ ਦੀ ਇੱਕ ਲੰਮੀ ਕਹਾਣੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਪੂਰੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।
1959 ਵਿਚ ਜਦੋਂ ਚੀਨ ਨੇ ਤਿੱਬਤੀ ਇਲਾਕੇ ਵਿੱਚ ਆਪਣੀ ਫ਼ੌਜ ਭੇਜੀ ਸੀ ਉਦੋਂ ਦਲਾਈ ਲਾਮਾ ਆਪਣਾ ਘਰ ਛੱਡ ਕੇ ਭੱਜਣ ਲਈ ਮਜਬੂਰ ਹੋਏ ਸਨ।
ਉਨ੍ਹਾਂ ਨੇ ਭਾਰਤ ਤੋਂ ਸ਼ਰਨ ਦੀ ਮੰਗ ਕੀਤੀ ਅਤੇ ਪਿਛਲੇ ਛੇ ਦਹਾਕਿਆਂ ਤੋਂ 10 ਹਜ਼ਾਰ ਤਿੱਬਤ ਲੋਕ ਧਰਮਸ਼ਾਲਾ ਵਿੱਚ ਰਹਿ ਰਹੇ ਹਨ।
ਦਲਾਈ ਲਾਮਾ ਦਾ ਮੱਠ ਹਿਮਾਲਿਆ ਦੀਆਂ ਬਰਫ਼ੀਲੀਆਂ ਪਹਾੜੀ ਚੋਟੀਆਂ ਨਾਲ ਘਿਰਿਆ ਹੋਇਆ ਬੇਹੱਦ ਖੂਬਸੂਰਤ ਨਜ਼ਾਰਾ ਹੈ। ਪਰ ਇਸ ਪਿੱਛੇ ਕਈ ਕੌੜੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ।
ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਆਪਣੇ ਘਰ ਪਰਤਣਾ ਹੈ ਪਰ ਇਹ ਕਿਸੇ ਦੂਰ ਹੁੰਦੇ ਸੁਪਨੇ ਵਰਗਾ ਦਿਖ ਰਿਹਾ ਹੈ। ਉਹ ਦੱਸਦੇ ਹਨ, “ਤਿੱਬਤੀ ਲੋਕਾਂ ਨੂੰ ਮੇਰੇ ‘ਤੇ ਭਰੋਸਾ ਹੈ। ਉਹ ਮੈਨੂੰ ਤਿੱਬਤ ਬੁਲਾ ਰਹੇ ਹਨ।”
ਹਾਲਾਂਕਿ ਅਗਲੇ ਹੀ ਸਾਹ ਵਿੱਚ ਉਹ ਜੋੜਦੇ ਹਨ ਕਿ ਭਾਰਤ ਉਨ੍ਹਾਂ ਦਾ ਅਧਿਆਤਮਕ ਘਰ ਹੈ।
ਥੋੜ੍ਹੀ ਝਿਜਕ ਨਾਲ ਉਹ ਸਵੀਕਾਰ ਕਰਦੇ ਹਨ ਕਿ ਖੁਦਮੁਖਤਿਆਰ ਤਿੱਬਤ ਦਾ ਸੁਪਨਾ ਉਨ੍ਹਾਂ ਦੇ ਹਕੀਕਤ ਤੋਂ ਦੂਰ ਹੁੰਦਾ ਜਾ ਰਿਹਾ ਹੈ।ਉਂਝ ਤਾਂ ਦਲਾਈ ਲਾਮਾ ਨੇ ਰਸਮੀ ਤੌਰ ‘ਤੇ ਆਪਣੀਆਂ ਸਿਆਸੀ ਜ਼ਿੰਮੇਵਾਰੀਆਂ ਨੂੰ 2011 ਵਿੱਚ ਛੱਡ ਦਿੱਤਾ ਸੀ ਪਰ ਅਧਿਆਤਮਕ ਗੁਰੂ ਦੇ ਤੌਰ ‘ਤੇ ਉਹ ਤਿੱਬਤੀ ਲੋਕਾਂ ਦੇ ਮੁਖੀ ਬਣੇ ਹੋਏ ਹਨ।
ਪਿੱਛੇ ਛੁੱਟਦਾ ਜਾ ਰਿਹਾ ਦਲਾਈ ਲਾਮਾ ਦਾ ਸੁਪਨਾ
ਉਨ੍ਹਾਂ ਦੇ ਨੁਮਾਇੰਦਿਆਂ ਅਤੇ ਚੀਨ ਸਰਕਾਰ ਵਿਚਾਲੇ ਕਈ ਸਾਲਾਂ ਤੋਂ ਕੋਈ ਗੱਲਬਾਤ ਨਹੀਂ ਹੋਈ ਹੈ।
ਦਲਾਈ ਲਾਮਾ ਨੇ ਇਹ ਵੀ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਹਾਲੇ ਤੱਕ ਕਿਸੇ ਮੁਲਾਕਾਤ ਲਈ ਨਹੀਂ ਕਿਹਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਗੱਲਬਾਤ ਕੁਝ ਰਿਟਾਇਰਡ ਚੀਨੀ ਅਧਿਕਾਰੀਆਂ ਨਾਲ ਜ਼ਰੂਰ ਹੋਈ ਹੈ ਪਰ ਉਨ੍ਹਾਂ ਲੋਕਾਂ ਨੇ ਗੱਲਬਾਤ ਅੱਗੇ ਵਧਾਈ ਹੋਵੇ ਅਜਿਹਾ ਨਹੀਂ ਲੱਗਦਾ ਹੈ।
1950 ਵਿੱਚ ਜਦੋਂ ਚੀਨ ਨੇ ਤਿੱਬਤ ਵਿੱਚ ਫੌਜ ਭੇਜੀ ਸੀ ਉਦੋਂ ਤਿੱਬਤ ਬਹੁਤ ਗਰੀਬ ਸੀ ਪਰ ਵਿੱਤੀ ਤੌਰ ‘ਤੇ ਤਿੱਬਤ ਕਾਫ਼ੀ ਮਜ਼ਬੂਤ ਹੋਇਆ ਹੈ।
ਉਸ ਦੇ ਵਿੱਤੀ ਵਿਕਾਸ ਨੇ ਇੱਕ ਤਰ੍ਹਾਂ ਨਾਲ ਦਲਾਈ ਲਾਮਾ ਦੇ ਟੀਚੇ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ।
ਇੱਕ ਸਮਾਂ ਸੀ ਜਦੋਂ ਦਲਾਈ ਲਾਮਾ ਦੁਨੀਆਂ ਦੇ ਕਈ ਦੇਸਾਂ ਦੀਆਂ ਰਾਜਧਾਨੀਆਂ ਵਿੱਚ ਬੁਲਾਏ ਜਾਂਦੇ ਸਨ।
ਅਮਰੀਕੀ ਰਾਸ਼ਟਰਪਤੀ ਤੱਕ ਉਨ੍ਹਾਂ ਨੂੰ ਮਿਲਣ ਲਈ ਲਾਈਨ ਵਿੱਚ ਖੜ੍ਹੇ ਹੁੰਦੇ ਸਨ। ਜਾਰਜ ਡਬਲਯੂ. ਬੁਸ਼ ਨੇ ਉਨ੍ਹਾਂ ਨੂੰ ਅਮਰੀਕੀ ਕਾਂਗਰਸ ਦੇ ਗੋਲਡ ਮੈਡਲ ਨਾਲ ਸਨਮਾਨਿਆ ਸੀ ਜਦੋਂ ਕਿ ਬਰਾਕ ਓਬਾਮਾ ਨੇ ਵੀ ਉਨ੍ਹਾਂ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਓਬਾਮਾ ਅਤੇ ਦਲਾਈ ਲਾਮਾ ਦੀ ਬੈਠਕ 2017 ਵਿਚ ਦਿੱਲੀ ਵਿਚ ਹੋਈ ਸੀ।
ਟਰੰਪ ਤੋਂ ਨਹੀਂ ਮਿਲਿਆ ਮੁਲਾਕਾਤ ਲਈ ਸੱਦਾ
ਹਾਲਾਂਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਨਾਲ ਦਲਾਈ ਲਾਮਾ ਦਾ ਰਿਸ਼ਤਾ ਜ਼ਿਆਦਾ ਚੰਗਾ ਨਹੀਂ ਹੈ।
ਉਹ ਰਾਸ਼ਟਰਪਤੀ ਡੌਨਾਲਡ ਦੇ ਨਾਲ ਮਿਲਣ ਲਈ ਤਿਆਰ ਹਨ ਪਰ ਦਲਾਈ ਲਾਮਾ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਜ਼ਦੀਕੀ ਟਰੰਪ ਨੇ ਉਨ੍ਹਾਂ ਨੂੰ ਉਦੋਂ ਤੱਕ ਮੁਲਾਕਾਤ ਲਈ ਨਹੀਂ ਬੁਲਾਇਆ ਹੈ।
ਆਉਣ ਵਾਲੇ ਸਾਲਾਂ ਵਿੱਚ ਦਲਾਈ ਲਾਮਾ ਦੀ ਵਿਦੇਸ਼ ਯਾਤਰਾ ਦੀ ਗਿਣਤੀ ਘੱਟ ਹੁੰਦੀ ਜਾਵੇਗੀ ਪਰ ਦਲਾਈ ਲਾਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲੇ ਤੱਕ ਟਰੰਪ ਵਲੋਂ ਕੋਈ ਸੱਦਾ ਨਹੀਂ ਆਇਆ ਹੈ।
ਦਲਾਈ ਲਾਮਾ ਦਾ ਕਹਿਣਾ ਹੈ ਕਿ ਅਮਰੀਕਾ ਨੂੰ 45ਵੇਂ ਰਾਸ਼ਟਰਪਤੀ ਦੇ ਸ਼ਾਸਨ ਕਾਲ ਵੇਲੇ ਨੂੰ ਨੈਤਿਕ ਸਿਧਾਤਾਂ ਦੀ ਕਮੀ ਦੇ ਤੌਰ ‘ਤੇ ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਹਾਲਾਂਕਿ 2016 ਵਿੱਚ ਦਲਾਈ ਲਾਮਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਕੋਈ ਚਿੰਤਾ ਨਹੀਂ ਹੋ ਰਹੀ ਹੈ।
ਦਲਾਈ ਲਾਮਾ ਨੇ ਕਿਹਾ, “ਜਦੋਂ ਤੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਨ੍ਹਾਂ ਨੇ ਅਮਰੀਕਾ ਨੂੰ ਪਹਿਲ ਦੇਣ ਦੀ ਇੱਛਾ ਜਤਾਈ। ਇਹ ਗਲਤ ਹੈ।”
ਪੈਰਿਸ ਜਲਵਾਯੂ ਸੰਧੀ ਅਤੇ ਪਰਵਾਸੀਆਂ ਦੇ ਸੰਕਟ ਤੋਂ ਅਮਰੀਕਾ ਦੇ ਪੈਰ ਪਿੱਛੇ ਕਰਨ ਨੂੰ ਦਲਾਈ ਲਾਮਾ ਦੋ ਬਹੁਤ ਵੱਡੇ ਸੰਕਟ ਦੇ ਤੌਰ ‘ਤੇ ਦੇਖਦੇ ਹਨ।
ਦਲਾਈ ਲਾਮਾ ਅਮਰੀਕਾ ਮੈਕਸੀਕੋ ਬਾਰਡਰ ਦੀ ਹਾਲਤ ਬਾਰੇ ਕਹਿੰਦੇ ਹਨ, “ਜਦੋਂ ਮੈਂ ਬੱਚਿਆਂ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਉਦਾਸ ਹੋ ਜਾਂਦਾ ਹਾਂ। ਅਮਰੀਕਾ ਨੂੰ ਦੁਨੀਆਂ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।”
ਸ਼ਰਨਾਰਥੀਆਂ ਦੇ ਖਿਲਾਫ ਦਲਾਈ ਲਾਮਾ!
ਦਲਾਈ ਲਾਮਾ ਦੂਜੇ ਅਮਰੀਕੀ ਆਗੂਆਂ ਅਤੇ ਅਮਰੀਕੀ ਰਾਸ਼ਟਰਪਤੀ ਨਾਲ ਆਪਣੇ ਸਬੰਧਾਂ ਨੂੰ ਵੱਖਰਾ ਰੱਖਣਾ ਚਾਹੁੰਦੇ ਹਨ। ਉਹ ਦੱਸਦੇ ਹਨ ਕਿ ਅਮਰੀਕੀ ਉਪ ਰਾਸ਼ਟਰਪਤੀ ਨੇ ਤਿੱਬਤੀਆਂ ਦੇ ਸਮਰਥਨ ਬਾਰੇ ਗੱਲ ਕੀਤੀ ਹੈ ਅਤੇ ਉਹਨਾਂ ਕੋਲ ਅਮਰੀਕੀ ਕਾਂਗਰਸ ਦੇ ਦੋਹਾਂ ਸਦਨਾਂ ਦਾ ਸਮਰਥਨ ਹੈ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦੀ ਅਣਦੇਖੀ ਤੋਂ ਲਗਦਾ ਹੈ ਕਿ ਅਜਿਹਾ ਬੀਜਿੰਗ ਪ੍ਰਸ਼ਾਸਨ ਦੇ ਦਬਾਅ ਹੇਠ ਹੋ ਰਿਹਾ ਹੈ। ਚੀਨ ਦਲਾਈ ਲਾਮਾ ਦੇ ਨਾਲ ਸਬੰਧ ਰੱਖਣ ਵਾਲਿਆਂ ਤੇ ਦਬਾਅ ਤਾਂ ਪਾ ਰਿਹਾ ਹੈ।
2012 ਵਿੱਚ ਜਦੋਂ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਸੀ ਤਾਂ ਚੀਨ ਨੇ ਅਸਥਾਈ ਤੌਰ ‘ਤੇ ਬਰਤਾਨੀਆ ਨਾਲ ਆਪਣੇ ਸੰਬੰਧ ਤੋੜ ਲਏ ਸਨ। ਪਿਛਲੇ ਸਾਲ ਭਾਰਤ ਨੇ ਦਲਾਈ ਲਾਮਾ ਦੀ ਗ਼ੁਲਾਮੀ ਦੇ 60 ਸਾਲ ਪੂਰੇ ਹੋਣ ‘ਤੇ ਕੀਤੇ ਗਏ ਪ੍ਰੋਗਰਾਮ ਨੂੰ ਇਸ ਲਈ ਰੱਦ ਕਰ ਦਿੱਤਾ ਸੀ ਤਾਂ ਜੋ ਚੀਨ ਨਾਰਾਜ਼ ਨਾ ਹੋਵੇ।
ਉਂਝ ਦਲਾਈ ਲਾਮਾ ਦੁਨੀਆਂ ਨੂੰ ਸੁਭਾਵਿਕ ਗਲੋਬਲ ਨਜ਼ਰੀਏ ਨਾਲ ਦੇਖਦੇ ਹਨ। ਉਨ੍ਹਾਂ ਨੇ ਬ੍ਰੈਗਜ਼ਿਟ ਦੇ ਮੁੱਦੇ ‘ਤੇ ਕਿਹਾ ਕਿ ਉਹ ਯੂਰਪੀ ਸੰਘ ਦੇ ਸਮਰਥਕ ਹਨ ਕਿਉਂਕਿ ਕਿਉਂਕਿ ਵੱਡੇ ਸੰਘਰਸ਼ਾਂ ਨੂੰ ਟਾਲਣ ਲਈ ਗਲੋਬਲ ਭਾਈਵਾਲੀ ਇੱਕ ਅਹਿਮ ਤਰੀਕਾ ਹੈ।
ਹਾਲਾਂਕਿ ਦੁਨੀਆਂ ਦੇ ਸਭ ਤੋਂ ਮਸ਼ਹੂਰ ਪਰਵਾਸੀ ਦਲਾਈ ਲਾਮਾ ਨੇ ਪਰਵਾਸ ਦੇ ਮੁੱਦੇ ‘ਤੇ ਕੁਝ ਹੈਰਾਨ ਕਰਨ ਵਾਲੀ ਗੱਲ ਕਹੀ।
ਬੀਤੇ ਸਾਲ ਉਨ੍ਹਾਂ ਨੇ ਇੱਕ ਸੰਬੋਧਨ ਵਿੱਚ ਕਿਹਾ ਸੀ ਕਿ ਯੂਰਪੀ ਸੰਘ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਨੂੰ ਆਪਣੇ-ਆਪਣੇ ਦੇਸ ਪਰਤ ਜਾਣਾ ਚਾਹੀਦਾ ਹੈ ਕਿਉਂਕਿ ਯੂਰਪ, ਯੂਰਪੀ ਲੋਕਾਂ ਲਈ ਹੈ। ਜਦੋਂ ਮੈਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਆਪਣੇ ਬਿਆਨ ‘ਤੇ ਕਾਇਮ ਰਹੇ।
ਉਨ੍ਹਾਂ ਨੇ ਕਿਹਾ, “ਯੂਰਪੀ ਦੇਸਾਂ ਨੂੰ ਇਨ੍ਹਾਂ ਸ਼ਰਨਾਰਥੀਆਂ ਨੂੰ ਸ਼ਰਨ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਤੇ ਟਰੇਨਿੰਗ ਦੇਣੀ ਚੀਹੀਦੀ ਹੈ ਤਾਂ ਕਿ ਉਹ ਸਭ ਕੁਝ ਸਿੱਖ ਕੇ ਆਪਣੇ ਦੇਸ ਪਰਤ ਜਾਣ।”
ਮਹਿਲਾ ਲਾਮਾ ‘ਤੇ ਜਵਾਬ
ਦਲਾਈਲਾਮਾ ਦਾ ਮੰਨਣਾ ਹੈ ਕਿ ਆਖਰੀ ਉਦੇਸ਼ ਤਾਂ ਉਨ੍ਹਾਂ ਦੇਸਾਂ ਨੂੰ ਮੁੜ ਸਥਾਪਿਤ ਕਰਨਾ ਹੈ ਜਿਨ੍ਹਾਂ ਤੋਂ ਲੋਕ ਕੱਢੇ ਗਏ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆਂ ਭਰ ਦੇ ਲਗਪਗ 70 ਕਰੋੜ ਲੋਕਾਂ ਨੂੰ ਆਪਣੇ ਦੇਸਾਂ ਨੂੰ ਛੱਡ ਕੇ ਦੂਜੇ ਦੇਸਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜੇ ਉਹ ਉਨ੍ਹਾਂ ਉਨ੍ਹਾਂ ਹੀ ਦੇਸਾਂ ਵਿਚ ਰਹਿਣਾ ਚਾਹੁਣ ਤਾਂ?
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, “ਸੀਮਿਤ ਗਿਣਤੀ ਵਿੱਚ ਤਾਂ ਠੀਕ ਹੈ ਪਰ ਪੂਰਾ ਯੂਰਪ ਮੁਸਲਮਾਨ ਦੇਸ ਜਾਂ ਫਿਰ ਅਫ਼ਰੀਕੀ ਦੇਸ ਬਣ ਜਾਵੇਗਾ, ਇਹ ਅਸੰਭਵ ਹੈ।”
ਇਹ ਅਜਿਹਾ ਨਜ਼ਰੀਆ ਹੈ ਜੋ ਵਿਵਾਦ ਨੂੰ ਜਨਮ ਦੇ ਸਕਦਾ ਹੈ।
ਇੱਥੇ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਦਲਾਈ ਲਾਮਾ ਅਧਿਆਤਮਕ ਗੁਰੂ ਹੋਣ ਦੇ ਨਾਲ-ਨਾਲ ਸਿਆਸਤਦਾਨ ਵੀ ਹਨ ਅਤੇ ਦੂਜੇ ਆਗੂਆਂ ਵਾਂਗ ਉਨ੍ਹਾਂ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ।
2015 ਵਿੱਚ ਦਲਾਈ ਲਾਮਾ ਨੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇ ਮੇਰੇ ਬਾਅਦ ਕੋਈ ਔਰਤ ਦਲਾਈ ਲਾਮਾ ਬਣਦੀ ਹੈ ਤਾਂ ਉਸ ਔਰਤ ਨੂੰ ਆਕਰਸ਼ਕ ਹੋਣਾ ਚਾਹੀਦਾ ਹੈ।
ਦਲਾਈ ਲਾਮਾ ਨੇ ਇਸ ਬਿਆਨ ‘ਤੇ ਖੁਦ ਨੂੰ ਕਾਇਮ ਦੱਸਿਆ ਅਤੇ ਕਿਹਾ ਕਿ ਜਿੰਨੀ ਦਿਮਾਗ ਦੀ ਅਹਿਮੀਅਤ ਹੈ ਉਂਨੀ ਹੀ ਸੁੰਦਰਤਾ ਦੀ ਵੀ ਹੈ। ਉਨ੍ਹਾਂ ਹੱਸਦਿਆਂ ਕਿਹਾ, “ਜੇ ਇੱਕ ਔਰਤ ਦਲਾਈ ਲਾਮਾ ਬਣਦੀ ਹੈ ਤਾਂ ਉਸ ਨੂੰ ਹੋਰ ਵੀ ਆਕਰਸ਼ਕ ਹੋਣਾ ਚਾਹੀਦਾ ਹੈ।”
ਉਨ੍ਹਾਂ ਅਜਿਹਾ ਕਿਉਂ ਕਿਹਾ, ਇਸ ਤੇ ਦਲਾਈ ਲਾਮਾ ਕਹਿੰਦੇ ਹਨ, “ਅਜਿਹਾ ਇਸ ਲਈ ਕਿਉਂਕਿ ਜੇ ਕੋਈ ਔਰਤ ਲਾਮਾ ਆਉਂਦੀ ਹੈ ਅਤੇ ਉਹ ਖੁਸ਼ ਦਿਖਦੀ ਹੈ ਤਾਂ ਲੋਕ ਵੀ ਉਨ੍ਹਾਂ ਨੂੰ ਦੇਖ ਕੇ ਖੁਸ਼ ਹੋਣਗੇ। ਜੇ ਕੋਈ ਔਰਤ ਲਾਮਾ ਦੁਖੀ ਦਿਖਦੀ ਹਾ ਤਾਂ ਲੋਕ ਉਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਨਗੇ।”
ਤਾਂ ਕੀ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਤੇ ਕਈ ਔਰਤਾਂ ਨੂੰ ਲਗ ਸਕਦਾ ਹੈ ਕਿ ਦਲਾਈ ਲਾਮਾ ਉਨ੍ਹਾਂ ਦੀ ਬੇਇਜ਼ਤੀ ਕਰ ਰਹੇ ਹਨ।
ਦਲਾਈ ਲਾਮਾ ਨੇ ਕਿਹਾ, “ਅਸਲੀ ਖੂਬਸੂਰਤੀ ਮਨ ਦੀ ਹੁੰਦੀ ਹੈ, ਇਹ ਸੱਚ ਹੈ ਪਰ ਮੈਂ ਸਮਝਦਾ ਹਾਂ ਕਿ ਆਕਰਸ਼ਕ ਦਿਖਣਾ ਵੀ ਜ਼ੂਰਰੀ ਹੈ।”
ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਦੀ ਸ਼ਖਸੀਅਤ ਦੇ ਉਲਟ ਨਜ਼ਰ ਆਉਂਦਾ ਹੈ ਕਿਉਂਿਕ ਉਹ ਸਹਿਣਸ਼ੀਲਤਾ ਅਤੇ ਅਧਿਆਤਮਿਕ ਸ਼ਕਤੀ ਦੀ ਗੱਲ ਕਰਦੇ ਆਏ ਹਨ। ਦਲਾਈ ਲਾਮਾ ਨੇ ਇਹ ਜ਼ਰੂਰ ਕਿਹਾ ਕਿ ਬੌਧ ਸਾਹਿਤ ਵਿੱਚ ਅੰਦਰੂਣੀ ਅਤੇ ਬਾਹਰੀ ਦੋਨੋਂ ਸੁੰਦਰਤਾ ਦੀ ਗੱਲ ਸ਼ਾਮਿਲ ਹੈ।
ਬਾਰੇ 13 ਅਣਸੁਣੀਆਂ ਗੱਲਾਂ
ਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ
5 ਸਾਲਾਂ ਦੌਰਾਨ ਚੀਨ ‘ਚ ਕੀ-ਕੀ ਬਦਲਿਆ
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਮਰਦ ਅਤੇ ਔਰਤ ਦੋਹਾਂ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ ਅਤੇ ਉਹ ਔਰਤ ਅਧਿਕਾਰਾਂ ਦਾ ਸਮਰਥਨ ਕਰਦੇ ਆਏ ਹਨ ਅਤੇ ਚਾਹੁੰਦੇ ਹਨ ਕਿ ਕੰਮਕਾਜੀ ਔਰਤਾਂ ਨੂੰ ਮਰਦਾਂ ਜਿੰਨੀ ਹੀ ਤਨਖਾਹ ਮਿਲੇ।
ਇਸ ਇੰਟਰਵਿਊ ਵਿੱਚ ਦਲਾਈ ਲਾਮਾ ਨੇ ਹਰ ਮੁੱਦੇ ‘ਤੇ ਬੇਬਾਕੀ ਨਾਲ ਆਪਣੀ ਰਾਇ ਰੱਖੀ।
ਤਿੱਬਤ ਵਾਪਸ ਨਾ ਜਾ ਸਕਣ ਦੇ ਇੱਕ ਫਾਇਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਆਜ਼ਾਦ ਦੇਸ ਹੈ ਅਤੇ ਉਹ ਆਪਮੀ ਰਾਇ ਖੁਲ੍ਹ ਕੇ ਜ਼ਾਹਿਰ ਕਰ ਪਾਉਂਦੇ ਹਨ।
ਸ਼ਦਲਾਈ ਲਾਮਾ ਦਾ ਸੁਨੇਹਾ ਦੁਨੀਆਂ ਭਰ ਵਿੱਚ ਏਕਤਾ ਸਥਾਪਿਤ ਕਰਨ ਦਾ ਹੈ ਪਰ ਜੋ ਧਰਮ ਗੁਰੂ ਆਪਣੀ ਵਚਨਬੱਧਤਾ ਲਈ ਇੰਨੇ ਮਸ਼ਹੂਰ ਹੋਏ ਉਹ ਵਿਵਾਦਤ ਵੀ ਹੋ ਸਕਦਾ ਹੈ।