ਨਵੀਂ ਦਿੱਲੀ- ਟੀ. ਵੀ. ਦੇ ਇਕ ਪੱਤਰਕਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਦਰਅਸਲ ਪੱਤਰਕਾਰ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਉਨ੍ਹਾਂ ਦੇ ਬਾਡੀਗਾਰਡ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਹੈ ਅਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਪੱਤਰਕਾਰ ਨੇ ਸਲਮਾਨ ਖਾਨ ਨੂੰ ਸਾਈਕਲ ਚਲਾਉਂਦੇ ਦੇਖ ਉਨ੍ਹਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਹ ਘਟਨਾ ਹੋਈ। ਪੱਤਰਕਾਰ ਅਸ਼ੋਕ ਪਾਂਡੇ ਨੇ ਅੰਧੇਰੀ ਦੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਆਰ ਆਰ ਖਾਨ ਦੀ ਅਦਾਲਤ ‘ਚ ਧਾਰਾ 323 (ਜ਼ਖਮੀ ਕਰਨ), ਧਾਰਾ 392 (ਲੁੱਟ ਖੋਹ) ਅਤੇ ਧਾਰਾ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ ਮੁਤਾਬਕ ਕਥਿਤ ਘਟਨਾ 24 ਅਪ੍ਰੈਲ ਨੂੰ ਹੋਈ ਸੀ, ਜਦੋਂ ਸਲਮਾਨ ਖਾਨ ਸਾਈਕਲ ਚਲਾ ਰਹੇ ਸਨ ਅਤੇ ਉਨ੍ਹਾਂ ਦੇ ਦੋ ਬਾਡੀਗਾਰਡ ਵੀ ਉਨ੍ਹਾਂ ਨਾਲ ਮੌਜੂਦ ਸਨ। ਅਸ਼ੋਕ ਪਾਂਡੇ ਨੇ ਕਿਹਾ ਕਿ ”ਮੈਂ ਕਾਰ ‘ਚ ਜਾ ਰਿਹਾ ਸੀ ਅਤੇ ਅਭਿਨੇਤਾ ਨੂੰ ਦੇਖਣ ਤੋਂ ਬਾਅਦ ਬਾਡੀਗਾਰਡ ਦੀ ਸਹਿਮਤੀ ਲੈ ਕੇ ਮੈਂ ਖਾਨ ਦਾ ਵੀਡੀਓ ਬਣਾਉਣ ਲੱਗਾ। ਹਾਲਾਂਕਿ ਇਸ ਗੱਲ ਤੋਂ ਸਲਮਾਨ ਖਾਨ ਗੁੱਸੇ (ਖਫਾ) ਹੋ ਗਏ, ਜਿਸ ਤੋਂ ਬਾਅਦ ਬਾਡੀਗਾਰਡ ਮੇਰੀ ਕਾਰ ਵੱਲ ਵਧੇ ਅਤੇ ਮੇਰੇ ਨਾਲ ਕੁੱਟਮਾਰ ਕਰਨ ਲੱਗੇ। ਅਸ਼ੋਕ ਪਾਂਡੇ ਦਾ ਦੋਸ਼ ਹੈ ਕਿ ਖਾਨ ਨੇ ਵੀ ਉਸ ਨਾਲ ਕੁੱਟ-ਮਾਰ ਕੀਤੀ ਅਤੇ ਮੇਰਾ ਮੋਬਾਇਲ ਖੋਹ ਲਿਆ।”
ਪੱਤਰਕਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਮੇਰੀ ਸ਼ਿਕਾਇਤ ਨਹੀਂ ਲਿਖੀ, ਜਿਸ ਤੋਂ ਬਾਅਦ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਐੱਫ. ਆਈ. ਆਰ. ਤੇ ਜਾਂਚ ਦੀ ਮੰਗ ਕਰਨ ‘ਤੇ ਮੈਜਿਸਟਰੇਟ 12 ਜੁਲਾਈ ਨੂੰ ਸੁਣਾਈ ਕਰੇਗਾ।