ਝੋਨੇ ਦੀ ਲਵਾਈ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ। ਝੋਨਾ ਪੰਜਾਬ ਦੀ ਮੂਲ ਫਸਲ ਨਾ ਹੋਣ ਕਰਕੇ ਇਸਦੀ ਜੜ੍ਹਾਂ ‘ਚ ਪਾਣੀ ਖੜ੍ਹਾ ਰੱਖਣ ਲਈ ਬਹੁਤ ਸਾਰਾ ਧਰਤੀ ਹੇਠਲਾ ਪਾਣੀ ਮੋਟਰਾਂ ਨਾਲ ਕੱਢਿਆ ਜਾਂਦਾ ਹੈ| ਆਪਾਂ ਨੁੰ ਬਿਜਲੀ ਮੁਫਤ ‘ਚ ਮਿਲਦੀ ਏ। ਉਸ ਬਿਜਲੀ ਨਾਲ ਅਸੀਂ ਪਾਣੀ ਕੱਢਦੇ ਆ ਧਰਤ ‘ਚੋਂ।ਜਦੋਂ ਸਰਕਾਰ ਨੇ ਝੋਨੇ ਦਾ ਮੁਲ ਮਿਥਣਾ ਹੁੰਦਾ, ਉਹ ਵਾਹੁਣ, ਬੀਜਣ, ਖਾਦਾਂ, ਸਪਰੇਹਾ ਮਜਦੂਰ ਦੀਆਂ ਸਾਰੀਆਂ ਕੀਮਤਾਂ ਜੋੜ ਕੇ MSP ਖਰੀਦ ਮੁੱਲ ਮਿਥਦੀ ਏ। ਇਹਦੇ ‘ਚ ਬਾਕੀ ਸਾਰਾ ਕੁਝ ਤਾਂ ਗਿਣ ਲਿਆ ਜਾਂਦਾ ਪਰ ਝੋਨੇ ਨੂੰ ਲੱਗੇ ਪਾਣੀ ਦੀ ਕੀਮਤ ਸਿਫਰ (0) ਮੰਨ ਲਈ ਜਾਂਦੀ ਏ ਕਿਉਂ ਕਿ ਉਹ ਕਿਸੇ ਦੀ ਜੇਬ ‘ਚੋਂ ਨਹੀਂ ਲੱਗਾ ਹੁੰਦਾ। ਏਦਾਂ ਕਰਕੇ ਝੋਨਾਂ 1430 ਰੁਪਏ ਕੁਇੰਟਲ ਵਿਕ ਜਾਂਦਾ। ਉਹਦੇ ਚੌਲ ਬਣ ਕੇ ਯੂਪੀ, ਬਿਹਾਰ, ਝਾਰਖੰਡ ਸਣੇ ਬਾਕੀ ਦੀਆਂ ਚੌਲਖਾਣੀਆਂ ਸਟੇਟਾਂ ਨੂੰ ਸਸਤੇ ਭਾਅ ਦੇ ਚੰਗੇ ਚੌਲ ਮਿਲ ਜਾਂਦੇ।ਹੁਣ ਸੋਚੋ, ਮੁਫਤ ਬਿਜਲੀ ਮਿਲੀ ਦਾ ਫੈਇਦਾ ਕੀਹਨੂੰ ਹੋਇਆ! ਸਾਡਾ ਪਾਣੀ ਗਿਆ ਭੰਗ ਦੇ ਭਾੜੇ ਤੇ ਉਹਦੀ ਕੀਮਤ 0 ਮੰਨ ਲੈਣ ਕਰਕੇ ਚੌਲ ਬਿਹਾਰੀਆਂ ਨੂੰ ਸਸਤੇ ਮਿਲੇ। ਅਸੀਂ ਜਮੀਨਾਂ ਬੰਜਰ ਕਰ ਲੈਣੀਆਂ ਤੇ ਉਹ ਸਾਡੇ ਪਾਣੀ ਦੇ ਸਿਰ ਉਤੇ ਸਸਤੇ ਚੌਲ ਖਾਈ ਜਾਂਦੇ।
ਸਾਡੇ ਬੰਦਿਆਂ ਨੂੰ ਰਾਜਸਥਾਨ ਹਰਿਆਣੇ ਨੂੰ ਜਾਂਦੀਆਂ ਨਹਿਰਾਂ ਤਾਂ ਦਿਖ ਜਾਂਦੀਆਂ ਤੇ ਓਥੇ ਖਲੋਕੇ ਕਈ ਲਾਇਵ ਵੀ ਹੁੰਦੇ ਨੇ ਪਰ ਆਹ ਜਿਹੜਾ ਪਾਣੀ ਆਪਣੇ ਖੱਤਿਆਂ ‘ਚੋਂ ਕੱਢ ਕੱਢਕੇ ਆਏ ਸਾਲ ਚੌਲਖਾਣਿਆਂ ਨੂੰ ਮੁਫ਼ਤ ਦੇ ਰਹੇ ਹਾਂ ਇਹਦਾ ਹਿਸਾਬ ਕੌਣ ਲਊ?ਇਹ ਸਬਸਿਡੀ ਕਿਸਾਨ ਨੂੰ ਨਹੀਂ ਖਪਤਕਾਰ ਨੂੰ ਮਿਲ ਰਹੀ ਹੈ। ਬਿਜਲੀ ਮੁਫ਼ਤ ਹੈ, ਪਰ ਪਾਣੀ ਦੀ ਲਾਗਤ MSP ‘ਚ ਕਿਉਂ ਨਹੀਂ ਮਿਥੀ ਜਾਂਦੀ?