ਹੁਸ਼ਿਆਰਪੁਰ- ਜੇ ਮਨ ਵਿਚ ਕੁਝ ਕਰਨ ਦੀ ਜਿੱਦ, ਜਜ਼ਬਾ ਤੇ ਜਨੂੰਨ ਆ ਜਾਵੇ ਤਾਂ ਸਾਰੀ ਕਾਇਨਾਤ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਵਿਚ ਅੜਿੱਕਾ ਨਹੀਂ ਬਣ ਸਕਦੀ ਹੈ। ਕੁਝ ਅਜਿਹਾ ਹੀ ਕੰਮ ਹੁਸ਼ਿਆਰਪੁਰ ਜ਼ਿਲੇ ਦੇ ਮੁਕੇਰੀਆਂ ਕਸਬੇ ਦੇ ਨਾਲ ਲੱਗਦੇ ਪਿੰਡ ਕਾਲਾਮੰਜ ਦੇ ਰਹਿਣ ਵਾਲੇ ਅਤੇ ਪੰਜਾਬ ਰੋਡਵੇਜ਼ ਵਿਚ ਡਰਾਈਵਰ ਪ੍ਰਵੀਣ ਭਾਰਦਵਾਜ ਤੇ ਮਾਂ ਪ੍ਰਿਯਾ ਭਾਰਦਵਾਜ ਦੀ ਹੋਣਹਾਰ ਬੇਟੀ ਪਾਰੇਲ ਭਾਰਦਵਾਜ ਨੇ ਕਰ ਦਿਖਾਇਆ ਹੈ। ਫਲਾਈਟ ਲੈਫਟੀਨੈਂਟ ਪਾਰੁਪ ਭਾਰਦਵਾਜ ਦੇਸ਼ ਦੀ ਅਜਿਹੀ ਪਹਿਲੀ ਮਹਿਲਾ ਪਾਇਲਟ ਹੈ ਜਿਨ੍ਹਾਂ ਨੇ ਐੱਮ. ਆਈ. 17 ਵੀ 5 ਚਾਪਰ ਨੂੰ ਉਡਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਦੇਸ਼ ਵਿਚ ਪਹਿਲੀ ਮਹਿਲਾ ਪਾਇਲਟ ਦਾ ਇਤਿਹਾਸ ਰੱਖ ਪਾਰੁਲ ਨੇ ਨਾ ਸਿਰਫ ਆਪਣੇ ਪਿੰਡ ਕਾਲਾਮੰਜ ਬਲਕਿ ਹੁਸ਼ਿਆਰਪੁਰ ਦੇ ਨਾਲ-ਨਾਲ ਪੰਜਾਬ ਦਾ ਨਾਂ ਪੂਰੇ ਦੇਸ਼ ਵਿਚ ਰੋਸ਼ਨ ਕਰਨ ਦਾ ਕਾਰਨਾਮਾ ਕਰ ਦਿਖਾਇਆ ਹੈ।