ਮੁਬੰਈ: ਵੀਵਾ ਸੁਪਰ ਮਾਰਕਿਟ ਦੇ ਨਲ 23 ਸਾਲਾ ਵਿਕ੍ਰੇਤਾ ਮਕਰੰਦ ਪਾਟਿਲ ਨੇ ਲਗਾਤਾਰ 7 ਗੇਂਦਾਂ ‘ਚ 7 ਛੱਕੇ ਲਾ ਕੇ ਰਿਕਾਰਡ ਬਣਾਇਆ ਹੈ। 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦਿਆਂ ਪਾਟਿਲ ਨੇ 26 ਗੇਂਦਾਂ ਵਿਚ ਤੇਜ਼ੀ ਨਾਲ 84 ਦੌੜਾਂ ਦੀ ਪਾਰੀ ਕੇਡੀ ਜਿਸ ਨਾਲ ਉਸ ਦੀ ਸਾਈਡ ਵੀਵਾ ਸੁਪਰ ਮਾਰਕਿਟ ਨੇ ਇਕ ਡਿਵੀਜ਼ਨ ਟਾਈਮਸ ਸ਼ੀਲਡ ਟੂਰਨਾਮੈਂਟ ਪੱਕਾ ਕੀਤਾ ਜਿਸ ਵਿਚ ਉਸ ਦੀ ਟੀਮ ਨੇ ਸਚਿਨ ਤੇਂਦੁਲਕਰ ਜਿਮਖਾਨਾ ਦੀ ਮਹਿੰਦਰਾ ਲਾਜਿਸਟਿਕਸ ਨੂੰ ਹਰਾਇਆ। ਇਕ ਕਿਸਾਨ ਦੇ ਪੁੱਤਰ, ਪਾਟਿਲ ਨੂੰ ਉਸ ਦੇ ਛੱਕੇ ਮਾਰਨ ਤੋਂ ਬਾਅਦ ਫੋਨ ਕਾਲਸ ਦੀ ਬਾੜ੍ਹ ਆ ਗਈ।
ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੈਂ ਚੌਥਾ ਛੱਕਾ ਲਾਇਆ ਸੀ, ਮੈਨੂੰ ਨਹੀਂ ਲੱਗ ਰਿਹਾ ਸੀ ਕਿ ਮੈਂ ਓਵਰ ਵਿਚ 6 ਛੱਕੇ ਲਾ ਸਕੁੰਗਾ। ਮੇਰੇ ਟੀਮ ਦੇ ਸਾਥੀ ਨੇ ਮੇਰਾ ਚੰਗਾ ਸਾਥ ਦਿੱਤਾ। ਜਦੋਂ ਮੈਂ 6ਵਾਂ ਛੱਕਾ ਲਾਇਆ ਤਾਂ ਮੈਂ ਬਾਹਰ ਬੈਠੇ ਆਪਣੇ ਬਾਕੀ ਖਿਡਾਰੀਆਂ ਦੀ ਆਵਾਜ਼ ਸੁਣ ਰਿਹਾ ਸੀ ਅਤੇ ਉਸ ਸਮੇਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੈਂ ਚੰਦ ‘ਤੇ ਪਹੁੰਚ ਗਿਆ ਹਾਂ। ਬਾਅਦ ਵਿਚ ਜਦੋਂ ਮੈਂ 7ਵੀਂ ਗੇਂਦ ਦਾ ਸਾਹਮਣਾ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਵੀ ਛੱਕੇ ਵੱਲ ਭੇਜ ਦਿੱਤਾ। ਇਹ ਇਕ ਦਿਨ ਦਾ ਸਟਾਰ ਬਣਨ ਦਾ ਸ਼ਾਨਦਾਰ ਤਜ਼ਰਬਾ ਸੀ।
ਜ਼ਿਕਰਯੋਗ ਹੈ ਕਿ ਪਾਟਿਲ ਛੱਕੇ ਲਾਉਣ ਤੋਂ ਬਾਅਦ ਯੁਵਰਾਜ ਸਿੰਘ ਅਤੇ ਰਵੀ ਸ਼ਾਸਤਰੀ ਦੀ 6 ਛੱਕੇ ਲਾਉਣ ਵਾਲੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਵਿਚ ਭਾਰਤ ਲਈ ਲਗਾਤਾਰ 6 ਛੱਕੇ ਲਾਏ ਸੀ ਜਦਕਿ ਰਵੀ ਸ਼ਾਸਤਰੀ ਨੇ ਘਰੇਲੂ ਕ੍ਰਿਕਟ ਵਿਚ ਇਹ ਕਾਰਨਾਮਾ ਕੀਤਾ ਸੀ। ਸਾਈਨ ਕਲੱਬ ਦੇ ਖਿਡਾਰੀ ਨੇ ਕਿਹਾ, ”ਲੋਕ ਅਜੇ ਵੀ ਮੈਨੂੰ ਮਿਲਣ ਆ ਰਹੇ ਹਨ। ਇਹ ਮੇਰੇ ਲਈ ਚੰਗਾ ਹੈ। ਮੈ! ਚੰਗਾ ਮਹਿਸੂਸ ਕਰ ਰਿਹਾ ਹਾਂ ਪਰ ਅੱਗੇ ਜ਼ਿੰਦਗੀ ਆਸਾਨ ਨਹੀਂ ਹੈ। ਮੈਂ ਅੱਗੇ ਲਈ ਪਹਿਲਾਂ ਤੋਂ ਵੱਧ ਮਿਹਨਤ ਕਰਨਾ ਚਾਹੁੰਦਾ ਹਾਂ। ਮੇਰਾ ਪਹਿਲਾ ਟੀਚਾ ਹੈ ਕਿ ਮੈਂ ਮੁੰਬਈ ਟੀਮ ਵੱਲੋਂ ਖੇਡਾਂ।”