ਮੁਬੰਈ–ਨੋਕੀਆ ਦੇ ਮੋਬਾਇਲ ਬਣਾਉਣ ਵਾਲੀ ਕੰਪਨੀ HMD Global 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। 48 ਮੈਗਾਪਿਕਸਲ ਕੈਮਰੇ ਵਾਲਾ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ। ਇਸ ਸਮਾਰਟਫੋਨ ਦਾ ਨਾਂ Nokia X71 ਹੈ। ਇਸ ਤੋਂ ਇਲਾਵਾ ਇਹ ਹੋਲ-ਪੰਚ ਡਿਸਪਲੇਅ ਵਾਲਾ ਨੋਕੀਆ ਦਾ ਪਹਿਲਾ ਸਮਾਰਟਫੋਨ ਹੋਵੇਗਾ। ਨੋਕੀਆ ਦਾ ਇਹ ਸਮਾਰਟਫੋਨ 2 ਅਪ੍ਰੈਲ ਨੂੰ ਲਾਂਚ ਹੋਵੇਗਾ।ਕੰਪਨੀ ਨੇ ਲਾਂਚਿੰਗ ਈਵੈਂਟ ਲਈ ਪ੍ਰੈੱਸ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮਾਰਟਫੋਨ ਦੇ ਨਾਲ ਕੰਪਨੀ 5 ਰੀਅਰ ਕੈਮਰੇ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ Nokia 9 Pureview ਵੀ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਤਾਈਵਾਨ ’ਚ ਲਾਂਚ ਕੀਤਾ ਜਾ ਰਿਹਾ ਹੈ। ਜਲਦੀ ਹੀ ਇਹ ਦੂਜੇ ਬਾਜ਼ਾਰਾਂ ’ਚ ਵੀ ਆਏਗਾ।
ਫੋਨ ’ਚ ਹੋਵੇਗੀ ਹੋਲ-ਪੰਚ ਦੇ ਨਾਲ ਫੁੱਲ-ਸਕਰੀਨ ਡਿਸਪਲੇਅ
ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ Nokia X71 ਇੰਟਰਨੈਸ਼ਨਲ ਬਾਜ਼ਾਰ ’ਚ Nokia 8.1 Plus ਦੇ ਰੂਪ ’ਚ ਲਾਂਚ ਕੀਤਾ ਜਾ ਸਕਦਾ ਹੈ। ਲੀਕ ਰਿਪੋਰਟ ’ਚ ਕਿਹਾ ਗਿਆ ਹੈ ਕਿ Nokia X71 ਹੋਲ-ਪੰਚ ਡਿਸਪਲੇਅ ਵਾਲਾ ਨੋਕੀਆ ਦਾ ਪਹਿਲਾ ਫੋਨ ਹੋਵੇਗਾ। Nokia X71 ਸਮਾਰਟਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਅਤੇ ਵਾਈਡ-ਐਂਗਲ ਫੋਟੋ ਲੈਣ ਲਈ 120 ਡਿਗਰੀ ਫੀਲਡ ਆਫ ਵਿਊ ਦੇ ਨਾਲ ਸੈਕੇਂਡਰੀ ਲੈਂਜ਼ ਹੋਵੇਗਾ।
ਫੋਨ ਦੇ ਰੀਅਰ ’ਚ ਹੋ ਸਕਦੇ ਹਨ ਤਿੰਨ ਰੀਅਰ ਕੈਮਰੇ
MySmartPrice ਦੀ ਰਿਪੋਰਟ ਮੁਤਾਬਕ, Nokia X71 ਨੂੰ ਦੁਨੀਆ ਭਰ ’ਚ Nokia 8.1 Plus ਦੇ ਰੂਪ ’ਚ ਲਾਂਚ ਕੀਤਾ ਜਾ ਸਕਦਾ ਹੈ। Nokia X71 ਸਮਾਰਟਫੋਨ ’ਚ 6.22 ਇੰਚ ਦੀ ਸਕਰੀਨ ਹੋ ਸਕਦੀ ਹੈ। ਇਹ ਸਮਾਰਟਫੋਨ Salcomp AD-18WU ਚਾਰਜਰ ਦੇ ਨਾਲ ਆ ਸਕਦਾ ਹੈ। ਹਾਲਾਂਕਿ, ਅਜੇ ਇਸ ਸਮਾਰਟਫੋਨ ਦੇ ਜ਼ਿਆਦਾ ਫੀਚਰਜ਼ ਸਾਹਮਣੇ ਨਹੀਂ ਆਏ। ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋ ਸਕਦਾ ਹੈ। ਯਾਨੀ ਨੋਕੀਆ ਦੇ ਇਸ ਫੋਨ ਦੇ ਪਿੱਛੇ 3 ਕੈਮਰੇ ਦਿੱਤੇ ਜਾ ਸਕਦੇ ਹਨ।