ਮਿਲ ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਹੈਪੀ ਬੀਤੇ ਦਿਨ ਕੰਮ ਤੋਂ ਆ ਕੇ ਸ਼ਾਮ ਨੂੰ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ। ਉਦੋਂ ਉਸ ਦੇ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਕਾਰ, ਜਿਸ ਨੂੰ ਇਕ ਇਟਾਲੀਅਨ ਕੁੜੀ ਚਲਾ ਰਹੀ ਸੀ, ਨੇ ਇੰਨੀ ਜ਼ਬਰਦਸਤ ਟੱਕਰ ਮਾਰ ਦਿੱਤੀ ਕਿ ਪਰਵਿੰਦਰ ਸਿੰਘ ਹੈਪੀ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ।ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਪਰਵਿੰਦਰ ਸਿੰਘ ਹੈਪੀ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਸੀ ਜੋ ਕਿ ਇਕ ਦਹਾਕਾ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ। ਉਹ ਇਟਲੀ ਵਿਚ ਖੇਤੀ ਬਾੜੀ ਦਾ ਕੰਮ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪਰ ਅਫ਼ਸੋਸ ਇਸ ਹਾਦਸੇ ਕਾਰਨ ਹੋਣੀ ਦਾ ਝੰਬਿਆ ਮ੍ਰਿਤਕ ਪਰਵਿੰਦਰ ਸਿੰਘ ਹੈਪੀ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਧੀਆਂ ਅਤੇ ਇਕ ਅਪਾਹਜ ਪੁੱਤਰ ਨੂੰ ਬੇਸਹਾਰਾ ਕਰ ਗਿਆ ਹੈ।ਇਸ ਘਟਨਾ ਨਾਲ ਇਲਾਕੇ ਵਿਚ ਸੋਗ ਛਾਇਆ ਹੋਇਆ ਹੈ।
Related Posts
ਪਿੰਡ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਕੀਤਾ ਜਾ ਰਿਹੈ ਦਰਜ
ਪੰਜਾਬ ਸਰਕਾਰ ਵਲੋਂ ਕੋਵਿਡ-19 ਖਿਲਾਫ ਵਿੱਢੀ ਜੰਗ ਖਿਲਾਫ ਕੋਰੋਨਾ ਦਾ ਡੱਟਕੇ ਮੁਕਾਬਲਾ ਕਰਨ ਲਈ ਪੰਚਾਇਤਾਂ ਅਤੇ ਪਿੰਡ ਵਾਸੀ ਵੀ ਅੱਗੇ…
ਕਰੋਨਾ ਸੰਕਟ ਦੌਰਾਨ ਡੇਂਗੂ ਤੋਂ ਬਚਾਅ ਲਈ ਵੀ ਜਾਗਰੂਕ ਰਹਿਣ ਦੀ ਲੋੜ: ਡਾ: ਭਾਟੀਆ
ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿੱਚ ਬੁੱਟਰ ਵਿਖੇ ਹੋਇਆ ਬਲਾਕ ਪੱਧਰੀ ਸੈਮੀਨਾਰ ਬੁੱਟਰ : ਰਾਸ਼ਟਰੀ ਡੇਂਗੂ ਜਾਗਰੂਕਤਾ ਦਿਵਸ ਮੌਕੇ ਬਲਾਕ…
ਜਰਮਨੀ ’ਚ ਬੈਨ ਹੋ ਸਕਦੈ ਆਈਫੋਨ
ਨਵੀਂ ਦਿੱਲੀ-ਜਰਮਨੀ ਦੀ ਇਕ ਅਦਾਲਤ ਨੇ ਐੱਪਲ ਅਤੇ ਚਿਪਮੇਕਰ ਕੰਪਨੀ ਕਵਾਲਕਾਮ ਵਿਚਾਲੇ ਪੇਟੈਂਟ ਵਿਵਾਦ ’ਚ ਕਵਾਲਕਾਮ ਦੇ ਪੱਖ ’ਚ ਫੈਸਲਾ…