ਅੰਮ੍ਰਿਤਸਰ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਅਟਾਰੀ-ਵਾਹਗਾ ਸਰਹੱਦ ‘ਤੇ ਬੈਠਕ ਹੋਈ। ਇਸ ਬੈਠਕ ‘ਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ 20 ਅਧਿਕਾਰੀ ਭਾਰਤ ਪੁੱਜੇ ਤੇ ਇਹ ਬੈਠਕ ਕਰੀਬ 5 ਘੰਟੇ ਚੱਲੀ। ਇਸ ਬੈਠਕ ਉਪਰੰਤ ਭਾਰਤੀ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਵਲੋਂ ਪਾਕਿਸਤਾਨ ਸਾਹਮਣੇ ਵੀਜ਼ਾ ਫ੍ਰੀ ਐਂਟਰੀ, ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਪੈਦਲ ਜਾਣ ਦੀ ਖੁੱਲ੍ਹ, ਸ਼ਰਧਾਲੂਆਂ ਦੀ ਗਿਣਤੀ 5 ਹਜ਼ਾਰ ਤੇ ਖਾਸ ਮੌਕੇ ‘ਤੇ ਗਿਣਤੀ ਵਧਾ ਕੇ 10 ਹਜ਼ਾਰ ਕਰਨ ਦ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ‘ਤੇ ਪਾਕਿਸਤਾਨ ਵਲੋਂ ਇਹ ਪ੍ਰਸਤਾਵ ਮੰਨਣ ਲਈ ਹਾਮੀ ਭਰ ਦਿੱਤੀ ਗਈ ਹੈ। ਇਸ ਦੌਰਾਨ ਦੋਵਾਂ ਪਾਸਿਆਂ ਵਲੋਂ ਡਰਾਫਟ ਐਗਰੀਮੈਂਟ ਵੀ ਸਾਂਝੇ ਕੀਤੇ ਗਏ ਤੇ ਭਾਰਤ ਵਲੋਂ ਪਾਕਿਸਤਾਨ ਨੂੰ ਵੀਡੀਓ ਜਰੀਏ ਆਪਣੀਆਂ ਭਾਵਨਾਵਾਂ ਦੱਸੀਆਂ ਗਈਆਂ।
Related Posts
ਓਬਾਮਾ ਦੀ ਪਤਨੀ ਮਿਸ਼ੇਲ ਦੀ ਕਿਤਾਬ ਨੇ ਰਚਿਆ ਇਤਿਹਾਸ
ਲੰਡਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ ‘ਬਿਕਮਿੰਗ’ ਵਿਕਰੀ ਦੇ ਲਿਹਾਜ਼ ਨਾਲ ਨਵੇਂ…
ਉਹ ਹੋਣ ਲੱਗੇ ਕੰਧ ਤੋਂ ਪਾਰ ,ਉਧਰੋ ਕੱਢ ਲੲੀ ਉਹਨਾਂ ਨੇ ਆਰ
ਵਾਸ਼ਿੰਗਟਨ/ਤਿਜੁਆਨਾ — ਅਮਰੀਕੀ ਏਜੰਟਾਂ ਨੇ ਮੈਕਸੀਕੋ ਦੇ ਤਿਜੁਆਨਾ ‘ਚ ਤਾਰਬੰਦੀ ‘ਤੇ ਚੜ੍ਹ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ…
ਕਾਲਕਾ-ਹਾਵੜਾ ਐਕਸਪ੍ਰੈੱਸ ‘ਚ ਲੱਗੀ ਭਿਆਨਕ ਅੱਗ, 5 ਯਾਤਰੀ ਜ਼ਖਮੀ
ਕੁਰੂਕਸ਼ੇਤਰ/ਹਰਿਆਣਾ — ਕੁਰੂਕਸ਼ੇਤਰ ਦੇ ਧੀਰਪੁਰ ਸਟੇਸ਼ਨ ‘ਤੇ ਮੰਗਲਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਕਾਲਕਾ-ਹਾਵੜਾ ਐਕਸਪ੍ਰੈੱਸ ਕੁਰੂਕਸ਼ੇਤਰ ਦੇ ਧੀਰਪੁਰ…