ਮਬੰਈ–ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Jivi Mobiles ਨੇ Xtreme ਸੀਰੀਜ਼ ਤਹਿਤ 3 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ’ਚ Xtreme 3, Xtreme 3X ਅਤੇ Xtreme 7 ਸ਼ਾਮਲ ਹਨ। ਇਨ੍ਹਾਂ ਤਿੰਨਾਂ ਹੀ ਸਮਾਰਟਫੋਨਸ ’ਚ 18:9 ਆਸਪੈਕਟ ਰੇਸ਼ੀਓ ਵਾਲੀ ਡਿਸਪਲੇਅ, ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਤਿੰਨੇ ਸਮਾਰਟਫੋਨ ਐਂਟਰੀ ਲੈਵਲ ਸੈਗਮੈਂਟ ’ਚ ਲਾਂਚ ਕੀਤੇ ਗਏ ਹਨ।
Xtreme 3, Xtreme 3X ਅਤੇ Xtreme 7 ਦੀ ਕੀਮਤ 4,499 ਰੁਪਏ ਤੋਂ ਲੈ ਕੇ 5,999 ਰੁਪਏ ਦੇ ਵਿਚਕਾਰ ਸੈੱਟ ਕੀਤੀ ਗਈ ਹੈ। Xtreme 3 ਦੀ ਕੀਮਤ 4,499 ਰੁਪਏ ਹੈ, ਉਥੇ ਹੀ Xtreme 3X ਦੀ ਕੀਮਤ 4,999 ਰੁਪਏ ਹੈ। ਇਸ ਤੋਂ ਇਲਾਵਾ Jivi Xtreme 7 ਦੀ ਕੀਮਤ 5,999 ਰੁਪਏ ਹੈ। ਸਾਰੇ ਸਮਾਰਟਫੋਨਸ ’ਚ ਜ਼ੀਰੋ ਡਾਊਨ ਪੇਮੈਂਟ ਦਾ ਆਪਸ਼ਨ ਵੀ ਮਿਲਦਾ ਹੈ। ਤਿੰਨੇ ਸਮਾਰਟਫੋਨ ਆਨਲਾਈਨ ਅਤੇ ਆਫਲਾਈਨ ਖਰੀਦੇ ਜਾ ਸਕਦੇ ਹਨ।
Xtreme 3 ਦੇ ਫੀਚਰਜ਼
ਇਸ ਫੋਨ ’ਚ 5.3-ਇੰਚ ਦੀ ਫੁੱਲ ਵਿਊ ਡਿਸਪਲੇਅ ਦਿੱਤੀ ਗਈਹੈ, ਜਿਸ ਦਾ ਆਸਪੈਕਟ ਰੇਸ਼ੀਓ 18:9 ਹੈ। ਸਮਾਰਟਫੋਨ ’ਚ 1.3GHz ਦਾ ਕਵਾਡ-ਕੋਰ ਪ੍ਰੋਸੈਸਰ ਹੈ। ਫੋਨ ’ਚ 1 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਦੀ ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 3,000mAh ਦੀ ਬੈਟਰੀ ਹੈ। ਸਮਾਰਟਫੋਨ ਐਂਡਰਾਇਡ 8.1 ਓਰੀਓ ਬੇਸਡ ਗੋ ਐਡੀਸ਼ਨ ’ਤੇ ਕੰਮ ਕਰਦਾ ਹੈ।
Xtreme 3X ਦੇ ਫੀਚਰਜ਼
Xtreme 3X ’ਚ 5.3-ਇੰਚ ਦੀ ਫੁੱਲ ਵਿਊ IPS 2.5D ਕਰਡਵ ਗਲਾਸ ਡਿਸਪਲੇਅ ਹੈ। ਫੋਨ ’ਚ 1.3GHz ਦਾ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 1 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। ਫੋਨ ’ਚ 8 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ’ਚ 3000mAh ਦੀ ਬੈਟਰੀ ਹੈ। ਫੋਨ ਐਂਡਰਾਇਡ 8.1 ਓਰੀਓ ਬੇਸਡ ਗੋ ਐਡੀਸ਼ਨ ’ਤੇ ਕੰਮ ਕਰਦਾ ਹੈ।
Xtreme 7 ਦੇ ਫੀਚਰਜ਼
ਇਸ ਫੋਨ ’ਚ 5.5-ਇੰਚ ਦੀ HD+ IPS 2.5D ਕਰਵਡ ਗਲਾਸ ਡਿਸਪਲੇਅ ਹੈ।ਫੋਨ ’ਚ 1.3GHz ਦਾ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 2 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। ਫੋਨ ’ਚ 8 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਇਸ ਵਿਚ 3,000mAh ਦੀ ਬੈਟਰੀ ਹੈ। ਫੋਨ ਐਂਡਰਾਇਡ 8.1 ਓਰੀਓ ਬੇਸਡ ਗੋ ਐਡੀਸ਼ਨ ’ਤੇ ਕੰਮ ਕਰਦਾ ਹੈ।