ਬਈ ਤੁਸੀਂ ਆਪਣੇ ਦੇਸ ਲਈ, ਆਪਣੀ ਅਣਖ ਲਈ ਆਪਣੀਆਂ ਜਾਨਾਂ ਵਾਰ ਗਏ ਪਰ ਅਸੀਂ ਇਹਦਾ ਕੀ ਕਰੀਏ ?ਤੁਹਾਡੀ ਸੋਚ ਹੈ ਤਾਂ ਪਿਛਾਂਹਖਿੱਚੂ ਸੀ ਨਾ ਕਿਉਂਕਿ ਤੁਸੀਂ ਰੱਬ ਤੇ ਧਰਮ ਨੂੰ ਮੰਨਦੇ ਸੀ।ਹੁਣ ਕੋਈ ਕੈਹ ਸਕਦਾ ਬਈ ਜਾਨ ਤੋਂ ਵੱਡੀ ਕੁਰਬਾਨੀ ਕਿਹੜੀ ਐ। ਇਹ ਤਾਂ ਪੂਰੀ ਦੁਨੀਆਂ ਦਾ ਮੁੱਲ ਪਾ ਕੇ ਵੀ ਨੀ ਮਿਲਦੀ।
ਬਾਈ ਤੁਹਾਨੂੰ ਭੁਲੇਖਾ ਜਾਨ ਵਾਰ ਦੇਣ ਤੋਂ ਵੀ ਵੱਡਾ ਕੰਮ ਪਤਾ ਕਿਹੜਾ ?
ਹਰ ਸਾਲ ਗ਼ਦਰੀ ਬਾਬਿਆਂ ਦੇ ਮੇਲੇ ਤੇ ਚੌਲ ਤੇ ਰਾਜਮਾਂਹ ਖਾ ਕੇ ਕਹਿਣਾ …..ਇਨਕਲਾਬ ਜਿੰਦਾਬਾਦ [ ਤਖਤ ਬਦਲ ਦਿਉ… ਤਾਜ ਬਦਲ ਦਿਉ….. ਬੇਈਮਾਨਾਂ ਦਾ ਰਾਜ ਬਦਲ ਦਿਉ…………..ਤੇ ਸਵੇਰੇ ਹੁੰਦਿਆਂ ਹੀ ਸਾਉੁੁੁ ਸਰਕਾਰੀ ਮੁਲਾਜ਼ਮ ਬਣ ਕੇ ਉਸੇ ਤਖਤ ਦਾ ਗੱਡਾ ਹੱਕਣਾ। ਆਪਣੇ ਨਿਆਣਿਆਂ ਦੇ ਕਾਨਵੈਂਟ ਸਕੂਲਾਂ ਦੀਆਂ ਫੀਸਾਂ ਭਰਨਾ।ਬਾਬੇ ਮੇਵਾ ਸਿੰਘ ਲੋਪੋਕੇ, ਬੱਬਰ ਅਕਾਲੀਉ ਅਸੀਂ ਤੁਹਾਡੇ ਨਾਲ ਨੀ ਖੜ ਸਕਦੇ ਕਿਉਂਕਿ ਤੁਹਾਡੀ ਸੋਚ ਬਹੁਤ ਪਿਛਾਂਹਖਿੱਚੂ ਐ।ਅਸੀਂ ਚੌਲ ਤੇ ਰਾਜਮਾਂਹ ਖਾ ਕੇ ਇਨਕਲਾਬ ਦੇ ਨਾਹਰੇ ਲਾਉਣ ਵਾਲੇ ਅਗਾਂਹਵਧੁੂ ਹਾਂ ਕਿਉਂਕਿ ਅਸੀਂ ਰੱਬ ਤੇ ਧਰਮ ਨੂੰ ਨੀ ਮੰਨਦੇ।
ਲੈ ਬਈ ਪੂਰਾ ਜ਼ੋਰ ਲਾ ਕੇ ਨਾਹਰਾ ਲਾਉ …………ਅੰਧ ਵਿਸਵਾਸ਼ ਮੁਰਦਾਬਾਦ
ਵਿਗਿਆਨਕ ਸੋਚ ਜਿੰਦਾਬਾਦ