ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਹੋਰ ਉਤਸ਼ਾਹ ਮਿਲਿਆ ਜਦੋਂ ਸੋਮਵਾਰ ਪੰਜਾਬ ਸੂਬੇ ਨੂੰ ਇੰਡੀਆ ਟੂਡੇ ਟੂਰਿਜ਼ਮ ਐਵਾਰਡ 2019 ਨਾਲ ਸਨਮਾਨਤ ਕੀਤਾ ਗਿਆ। ਸੂਬੇ ਨੂੰ ਇਹ ਐਵਾਰਡ ਇੰਡੀਆ ਟੂਡੇ ਵੱਲੋਂ ਰਾਸ਼ਟਰੀ ਪੱਧਰ ‘ਤੇ ਕਰਵਾਏ ਗਏ ਵੋਟਿੰਗ ਸਰਵੇ ਵਿਚ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਅਧਿਆਤਮਕ ਖੇਤਰ ‘ਚ ਉੱਤਮ ਅਸਥਾਨ ਐਲਾਨੇ ਜਾਣ ਸਦਕਾ ਮਿਲਿਆ ਹੈ। ਇਹ ਐਵਾਰਡ ਅੱਜ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇ. ਜੇ. ਐਲਫੌਂਸ ਪਾਸੋਂ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ-ਕਮ-ਡਾਇਰੈਕਟਰ ਸ਼੍ਰੀ ਮਾਲਵਿੰਦਰ ਸਿੰਘ ਜੱਗੀ ਨੇ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਪਵਿੱਤਰ ਅਸਥਾਨ ਹੈ ਜਿਥੇ ਔਸਤਨ ਰੋਜ਼ਾਨਾ 1.25 ਲੱਖ ਸ਼ਰਧਾਲੂ ਅਤੇ ਯਾਤਰੀ ਦਰਸ਼ਨਾਂ ਲਈ ਆਉਂਦੇ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ‘ਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧਤ ਹੁੰਦੇ ਹਨ। ਇਹ ਪਵਿੱਤਰ ਅਸਥਾਨ ਪੂਰੇ ਵਿਸ਼ਵ ਅੰਦਰ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ।
Related Posts
ਟੋਰਾਂਟੋ ਦੀ ਲਾਇਬ੍ਰੇਰੀ ਵਿਚ 73 ਸਾਲ ਬਾਅਦ ਮਹਿਲਾ ਨੇ ਵਾਪਸ ਕੀਤੀ ਕਿਤਾਬ
ਟੋਰਾਂਟੋ- ਦੋਸਤਾਂ ਅਤੇ ਲਾਇਬ੍ਰੇਰੀ ਤੋਂ ਕਿਤਾਬਾਂ ਲੈਣ ਤੋਂ ਬਾਅਦ ਲੋਕ ਅਕਸਰ ਉਨ੍ਹਾਂ ਨੂੰ ਵਾਪਸ ਕਰਨਾ ਭੁੱਲ ਜਾਂਦੇ ਹਨ ਪਰ ਟੋਰਾਂਟੋ…
ਪਤਲੇ ਹੋਣ ਦੇ ਅਸਾਨ ਤਰੀਕੇ
ਜਲੰਧਰ— ਅੱਜ ਦੇ ਸਮੇਂ ‘ਚ ਹਰ ਕੋਈ ਪਤਲਾ ਰਹਿਣਾ ਪਸੰਦ ਕਰਦਾ ਹੈ ਪਰ ਸਾਡੀ ਜ਼ਿੰਦਗੀ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼…
ਜਾਣੋ ਭਿੱਜੇ ਹੋਏ ਕਾਲੇ ਛੋਲੇ ਖਾਣ ਦੇ ਫਾਇਦਿਆਂ ਬਾਰੇ
ਜਲੰਧਰ— ਭਿੱਜੇ ਹੋਏ ਛੋਲਿਆਂ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦੇ ਹਨ, ਜੋ ਸਾਨੂੰ ਸਿਹਤਮੰਦ ਰੱਖਦੇ ਹਨ। ਭਿੱਜੇ ਕਾਲੇ ਛੋਲੇ ਖਾਣ…