ਚੰਡੀਗੜ੍ਹ: ਐਸਿਡ ਅਟੈਕ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਤੇ ਚਿਹਰੇ ਦੀ ਖੂਬਸੂਰਤੀ ਗਵਾ ਚੁੱਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨਿਵਾਸੀ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰ ਕੇ ਸਰਕਾਰ ‘ਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਦੋਸ਼ ਲਾਏ ਹਨ। ਪਟੀਸ਼ਨਰ ਨੇ ਕੋਰਟ ਨੂੰ ਜਾਣੂ ਕਰਵਾਇਆ ਕਿ ਸਰਕਾਰ ਨੇ 2017 ‘ਚ ਐਸਿਡ ਅਟੈਕ ਪੀੜਤਾਂ ਲਈ ਹਰ ਮਹੀਨੇ 8000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਕਤ ਯੋਜਨਾ ‘ਚ ਸਿਰਫ ਐਸਿਡ ਅਟੈਕ ਤੋਂ ਪੀੜਤ ਔਰਤਾਂ ਨੂੰ ਹੀ ਵਿੱਤੀ ਸਹਾਇਤਾ ਮਿਲ ਰਹੀ ਹੈ, ਕਿਉਂਕਿ ਯੋਜਨਾ ‘ਚ ਐਸਿਡ ਅਟੈਕ ਤੋਂ ਪੀੜਤ ਪੁਰਸ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜੋ ਕਿ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੀ ਉਲੰਘਣਾ ਹੈ, ਜਿਥੇ ਸਪੱਸ਼ਟ ਕੀਤਾ ਗਿਆ ਹੈ ਕਿ ਲਿੰਗ ਦੇ ਆਧਾਰ ‘ਤੇ ਕਿਸੇ ਨੂੰ ਲਾਭ ਨਹੀਂ ਦਿੱਤਾ ਜਾ ਸਕਦਾ। ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 26 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ।
Related Posts
ਸਭ ਹੋ ਜਾਣੇ ਮੁਰਦੇ, ਜੇ ਰਹੇ ਨਾ ਧਰਤੀ ਦੇ ਗੁਰਦੇ
ਫੈਸਲ ਖਾਨ ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੇ ਗੁਰਦੇ | ਜਲਗਾਹਾਂ ਬੇਅੰਤ ਪੌਦਿਆਂ,…
ਸਰਦੀਆਂ ਵਿਚ ਦਮੇ ਤੋਂ ਪੀੜਤ ਆਪਣਾ ਰੱਖਣ ਵਿਸ਼ੇਸ਼ ਖਿਆਲ
ਡਾਕਟਰਾਂ ਮੁਤਾਬਿਕ ਸਰਦੀ ਅਤੇ ਪ੍ਰਦੂਸ਼ਣ ਭਰੇ ਮਾਹੌਲ ਵਿਚ ਦਮੇ ਦਾ ਦੌਰਾ ਕਦੇ ਵੀ ਪੈ ਸਕਦਾ ਹੈ ਅਤੇ ਇਹ ਕਸਰਤ ਨਾਲ…
ਹਾਈਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਟਾਕੇ ਚਲਾਉਣ ਦਾ ਸਮਾਂ ਤੈਅ
ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7…