ਸੰਦੌੜ, 23 ਜਨਵਰੀ – ਬੀਤੀ ਰਾਤ ਜ਼ਿਲ੍ਹਾ ਸੰਗਰੂਰ ‘ਚ ਪੈਂਦੇ ਕਸਬਾ ਸੰਦੌੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਫ਼ਸਲਾਂ ਤਹਿਸ-ਨਹਿਸ ਕਰ ਦਿੱਤੀਆਂ। ਕਸਬਾ ਸੰਦੌੜ ਅਤੇ ਪਿੰਡ ਮਾਣਕੀ ਵਿਖੇ ਹਾਲਤ ਕਾਫ਼ੀ ਮਾੜੇ ਬਣੇ ਹੋਏ ਹਨ। ਇੱਥੇ ਹਰ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ। ਇਤਿਹਾਸ ‘ਚ ਇੰਨੇ ਵੱਡੇ ਪੱਧਰ ‘ਤੇ ਪਹਿਲੀ ਵਾਰ ਹੋਈ ਗੜੇਮਾਰੀ ਕਾਰਨ ਇਲਾਕਾ ਮਨਾਲੀ ਦਾ ਭੁਲੇਖਾ ਪਾ ਰਿਹਾ ਹੈ। ਸੈਂਕੜੇ ਏਕੜ ਫ਼ਸਲ ਡੁੱਬ ਕੇ ਤਬਾਹ ਹੋ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਅਸਮਾਨ ‘ਚੋਂ ਕਹਿਰ ਬਣ ਕੇ ਵਰ੍ਹੇ ਗੜਿਆਂ ਨੇ ਪਿੰਡ ਦਾ ਨਕਸ਼ਾ ਹੀ ਬਦਲ ਦਿੱਤਾ। ਲੋਕਾਂ ਦੇ ਘਰਾਂ ਦੀਆਂ ਛੱਤਾਂ ‘ਤੇ ਬਰਫ਼ ਦੇ ਢੇਰ ਲੱਗੇ ਹੋਏ ਹਨ। ਪਿੰਡ ਦੀਆਂ ਗਲੀਆਂ ‘ਚੋਂ ਲੋਕ ਟਰੈਕਟਰਾਂ ਦੀ ਮਦਦ ਨਾਲ ਬਰਫ਼ ਹਟਾ ਰਹੇ ਹਨ। ਸੜਕਾਂ ‘ਤੇ ਪਾਣੀ ਵਗ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਲਾਤ ਨੂੰ ਧਿਆਨ ‘ਚ ਰੱਖਦਿਆਂ ਮੌਕਾ ਦੇਖ ਕੇ ਉਨ੍ਹਾਂ ਨੂੰ ਮੁਆਵਜ਼ੇ ਦਿੱਤੇ ਜਾਣ।
Related Posts
ਐਵੇਂ ਨਾ ਚੜ੍ਹਾਉ ਬੱਖੀਆਂ, ਮੌਜਾਂ ਲੁੱਟੋ ਪਾਲ਼ੋ ਮੱਖੀਆਂ
ਪੰਜਾਬ ਦਾ ਇਹ ਪੜ੍ਹਿਆ-ਲਿਖਿਆ ਨੌਜਵਾਨ ਉਨ੍ਹਾਂ ਕਿਸਾਨਾਂ ਲਈ ਉਮੀਦ ਦੀ ਕਿਰਨ ਬਣ ਸਕਦਾ ਹੈ ਜਿਹੜੇ ਕਣਕ ਅਤੇ ਝੋਨੇ ਦੀ ਮਾਰੂ…
ਸਪੋਰਟ ਕੋਟੇ ਲਈ ਰੇਲਵੇ ਨੋਕਰੀਆਂ
ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ…
ਸਿਹਤ ਮੰਤਰਾਲੇ ਨੇ ਕਿਹਾ- ਪਿਛਲੇ 24 ਘੰਟਿਆਂ ਵਿੱਚ 336 ਨਵੇਂ ਕੇਸ, ਦੋ ਦਿਨਾਂ ਵਿੱਚ ਤਬਲੀਘੀ ਜਮਾਤ ਨਾਲ ਸਬੰਧਤ 647
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 336 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਧਿਕਾਰੀ…