ਇਸਲਾਮਾਬਾਦ- ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਲੰਘੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਘਰ ‘ਚ ਅੱਗ ਲੱਗਣ ਕਾਰਨ ਦੁਲਹਨ ਅਤੇ ਉਸ ਦੀਆਂ ਚਾਰ ਸਹੇਲੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਸ ਕੰਪ੍ਰੈਸ਼ਰ ‘ਚ ਧਮਾਕਾ ਹੋਣ ਕਾਰਨ ਅੱਗ ਲੱਗੀ। ਉੱਥੇ ਪੁਲਿਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸੇ ਵਲੋਂ ਜਾਣ-ਬੁੱਝ ਕੇ ਤਾਂ ਨਹੀਂ ਲਗਾਈ ਗਈ। ਹਾਦਸੇ ਤੋਂ ਬਾਅਦ ਦੁਲਹਨ ਅਤੇ ਉਸ ਦੀਆਂ ਸਹੇਲੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਉੱਥੇ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਇਹ ਦੋਸ਼ ਲਾਇਆ ਹੈ ਕਿ ਅੱਗ ਬੁਝਾਊ ਦਸਤੇ ਮੌਕੇ ‘ਤੇ ਜਲਦੀ ਨਹੀਂ ਪਹੁੰਚੇ ਅਤੇ ਬਚਾਅ ਦਲ ਦੀ ਲਾਪਰਵਾਹੀ ਕਾਰਨ ਜਾਨੀ ਨੁਕਸਾਨ ਹੋਇਆ ਹੈ।
Related Posts
ਇਕ ਪਾਸੇ ਅੰਗਰੇਜ਼ ਸਰਕਾਰ ਦੂਜੇ ਪਾਸੇ ਕੱਲਾ ਸਰਾਭੇ ਦਾ ਕਰਤਾਰ
ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦਾ ਮੁੱਖ ਹਿੱਸਾ ਸਨ। ਉਨ੍ਹਾਂ ਦਾ ਜਨਮ 24 ਮਈ…
ਅਮਰੀਕਾ ”ਚ ਡਰੋਨ ਨਾਲ ਹਸਪਤਾਲ ਭੇਜੀ ਗਈ ਕਿਡਨੀ
ਨਿਊਯਾਰਕ— ਅਮਰੀਕਾ ਦੇ ਬਾਲਟੀਮੋਰ ਤੋਂ ਗੈਰੀਲੈਂਡ ਦੇ ਹਸਪਤਾਲ ‘ਚ ਡਰੋਨ ਰਾਹੀਂ ਕਿਡਨੀ ਭੇਜਣ ‘ਚ ਕਾਮਯਾਬੀ ਮਿਲੀ। ਡਰੋਨ ਨੇ 5 ਕਿਲੋਮੀਟਰ…
ਦੁਨੀਆ ਦਾ ਅਜਿਹਾ ਪਿੰਡ ਜਿਥੇ ਚੱਲਦੀ ਹੈ ਔਰਤਾਂ ਦੀ ਹਕੂਮਤ
ਨਵੀਂ ਦਿੱਲੀ— ਅੱਜ ਦੇ ਸਮੇਂ ‘ਚ ਅਸੀਂ ਲੋਕਾਂ ਨੂੰ ਗੱਲ ਕਰਦੇ ਸੁਣਦੇ ਹਾਂ ਕਿ ਦੁਨੀਆ ‘ਚ ਹਰ ਥਾਂ ਪੁਰਸ਼ਾਂ ਦਾ…