ਲੁਧਿਆਣਾ: ਲੁਧਿਆਣਾ ਦੇ ਪਿੰਡ ਥਰੀਕੇ ‘ਚ ਸਮਾਜ ਸੇਵੀ ਲੋਕਾਂ ਵਲੋਂ ‘ਵੀਟ ਗਰਾਸ’ ਸੇਵਾ ਸੋਸਾਇਟੀ ਬਣਾ ਕੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ‘ਵ੍ਹੀਟ ਗਰਾਸ’ (ਅੰਕੁਰਿਤ ਕਣਕ ਦਾ ਜੂਸ) ਦੀ ਮੁਫਤ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਵਧੀਆ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਮਾਜ ਸੇਵੀ ਸੁਖਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪਿਛਲੇ 3 ਮਹੀਨਿਆਂ ਤੋਂ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ‘ਵੀਟ ਗਰਾਸ’ ਦੀ ਸੇਵਾ ਸ਼ੁਰੂ ਕੀਤੀ ਹੈ। ਸਵੇਰੇ 6 ਵਜੇ ਤੋਂ 7 ਵਜੇ ਤੱਕ ਰੋਜ ਕੈਂਸਰ, ਕਾਲਾ ਪੀਲੀਆ, ਸ਼ੂਗਰ, ਚਮੜੀ ਰੋਗ, ਖੂਨ ਦੀ ਕਮੀ, ਪੇਟ ਗੈਸ, ਪਾਚਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ 150 ਤੋਂ ਜ਼ਿਆਦਾ ਵਿਅਕਤੀ ‘ਵੀਟ ਗਰਾਸ’ ਦਾ ਜੂਸ ਪੀਣ ਲਈ ਆਉਂਦੇ ਹਨ। ਸੇਵਕਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ‘ਵੀਟ ਗਰਾਸ’ ਦਾ ਜੂਸ ਪਿਲਾ ਕੇ ਇਸ ਦੇ ਫਾਇਦਿਆਂ ਤੋਂ ਜਾਣੂੰ ਕਰਾਉਣਾ ਹੈ। ਸੁਖਦੀਪ ਸਿੰਘ ਗਰੇਵਾਲ ਨੇ ‘ਵੀਟ ਗਰਾਸ’ ਉਗਾਉਣ ਦੀ ਵਿਧੀ ਵੀ ਦੱਸੀ। ਕੈਂਸਰ ਤੋਂ ਪੀੜਤ ਲੋਕਾਂ ਨੇ ਕਿਹਾ ਕਿ ਉਹ ਆਪਣਾ ਕੈਂਸਰ ਦਾ ਇਲਾਜ ਵੀ ਕਰਵਾ ਰਹੇ ਪਰ ਨਾਲ-ਨਾਲ ਲਗਾਤਾਰ ‘ਵੀਟ ਗਰਾਸ’ ਦਾ ਸੇਵਨ ਵੀ ਕਰ ਰਿਹਾ ਹੈ, ਜਿਸ ਨਾਲ ਉਸ ਨੂੰ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ।
Related Posts
ਗੁੱਸਾ ਦਬਾਉਣ ਨਾਲ ਹੋ ਸਕਦੀ ਹੈ ਇਹ ਦਿਮਾਗੀ ਬਿਮਾਰੀ
ਗ਼ੁੱਸਾ ਦਬਾਉਣ ਦੇ ਨੁਕਸਾਨ (Side Effects Of Controlling Anger) : ਗ਼ੁੱਸਾ ਮਨੁੱਖ ਦਾ ਇੱਕ ਅਨਿੱਖੜਵਾਂ ਅੰਗ ਹੈ।ਜਦੋਂ ਕਿਸੇ ਗੱਲ ਉੱਤੇ…
ਕੀ ਕਰਨੀ ਐਂ ਵੋਟ ,ਕੰਮ ਐਦਾਂ ਹੀ ਆ ਗਿਆ ਲੋਟ
ਅਮਲੋਹ – ਮਿਸਾਲ ਕਾਇਮ ਕਰਦੇ ਹੋਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦੇ ਵਸਨੀਕਾਂ ਵਲੋਂਂ ਲਗਾਤਾਰ ਛੇਵੀਂ…
ਕਰ ਥੋੜ੍ਹੀ ਜਿਹੀ ਸੇਵਾ, ਮਿਲੂ ਖੁਸ਼ੀਆਂ ਦਾ ਮੇਵਾ
ਭਾਵੇਂ ਸਾਨੂੰ ਕੋਈ ਮਾਨਸਿਕ ਬਿਮਾਰੀ ਨਾ ਵੀ ਹੋਵੇ ਪਰ ਜ਼ਿੰਦਗੀ ਵਿੱਚ ਦਿਨੋਂ-ਦਿਨ ਵੱਧ ਰਿਹਾ ਤਣਾਅ ਸਾਡੀ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਖੇੜਿਆਂ…