ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਮੌਕੇ ‘ਤੇ ਗੀਤ ਹਨ। ਪੰਜਾਬੀਆਂ ਦੇ ਤਾਂ ਧਰਮ ਵੀ ਸੰਗੀਤ ਵਿਚ ਪਰੋਏ ਹੋਏ ਹਨ। ਹਰ ਉਮਰ ਦੇ ਗੀਤ ਅਲੱਗ-ਅਲੱਗ ਹਨ। ਇਥੋਂ ਤੱਕ ਕਿ ਸਾਜ਼ ਵੀ ਉਮਰ ਦੀਆਂ ਸੁਰਾਂ ਅਨੁਸਾਰ ਹਨ। ਬਚਪਨ, ਜਵਾਨੀ, ਅੱਧਖੜ ਤੇ ਬੁਢਾਪੇ ਦਾ ਸੰਗੀਤ ਤੇ ਸ਼ਬਦ ਵਿਲੱਖਣ ਰੰਗ ਬਿਖੇਰਦੇ ਹਨ। ਕੁੱਲ 51 ਸਾਜ਼ ਇਹ ਕਾਰਜ ਨਿਭਾਉਂਦੇ ਹਨ, ਪਰ ਪਤਾ ਨਹੀਂ ਕਿਹੋ ਜਿਹੀ ਵਾਅ ਚੱਲੀ ਹੈ ਕਿ ਅੱਜ ਸਿਰਫ਼ ਤੇ ਸਿਰਫ਼ ਰੁਮਾਂਸਵਾਦ ਹੀ ਭਾਰੂ ਹੋ ਗਿਆ ਹੈ। ਸ਼ੋਰ ਨਾਲ ਪੈਰ ਹੀ ਥਿੜਕਦੇ ਹਨ, ਦਿਲ ਦਾ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ। ਬਚਪਨ, ਅੱਧਖੜ ਤੇ ਬੁਢਾਪੇ ਦਾ ਸੰਗੀਤ ਅਲੋਪ ਹੋ ਗਿਆ ਹੈ। ਢੋਲ ਦੇ ਸ਼ੋਰ ਵਿਚ ਸਾਰੰਗੀ ਤੇ ਹੋਰ ਕਈ ਕੁਝ ਗੁਆਚ ਗਿਆ, ਹੋਰ ਤਾਂ ਹੋਰ ਢੋਲ ਦਾ ਪੁੜਾ ਵੀ ਖੱਲ ਦੀ ਥਾਂ ਟੀਨ ਦਾ ਹੋ ਗਿਆ ਹੈ। ਉਤੋਂ ਖੁੰਬਾਂ ਵਾਂਗ ਉਗੇ ਗਾਇਕਾਂ ‘ਚੋਂ ਟਾਵੇਂ-ਟਾਵੇਂ ਨੂੰ ਹੀ ਕੋਈ ਸਾਜ਼ ਵਜਾਉਣਾ ਆਉਂਦਾ ਹੋਵੇਗਾ। ਇਸ ਸ਼ੋਰ ਦੀ ਦੌੜ ਵਿਚ ਬੋਹੜਾਂ ਥੱਲੇ ਅਖਾੜੇ ਲਾਉਣ ਦੀ ਕਿਸੇ ਕੋਲ ਹਿੰਮਤ ਹੀ ਕਿਥੇ ਹੈ? ਹੋ ਸਕਦੈ ਇਸ ਸਭ ਕਾਸੇ ਤੋਂ ਅੱਕੇ ਹੋਏ ਲੋਕ, ਪਿੰਡਾਂ ਵਿਚ ਮੁੜ ਗੌਣ ਮੰਡਲੀਆਂ ਪੈਦਾ ਕਰ ਲੈਣ।
Related Posts
ਕੁੰਭ ਦਾ ਮੇਲਾ, ਵਿਚੇ ਮੁੱਲਾ ਜੀ ਦਾ ਬਿਜਲੀ ਦਾ ਠੇਲ੍ਹਾ
ਇਲਾਹਾਬਾਦ : ਕੁੰਭ ਮੇਲੇ ਵਿੱਚ ਜੂਨਾ ਅਖਾੜੇ ਦੇ ਗੇਟ ਦੇ ਸੱਜੇ ਪਾਸੇ ‘ਮੁੱਲਾ ਜੀ ਲਾਈਟ ਵਾਲੇ’ ਦਾ ਬੋਰਡ ਦੇਖ ਕੇ…
ਦੇਸ਼ ‘ਚ 7447 ਪਹੁੰਚੀ ਮਰੀਜ਼ਾਂ ਦੀ ਗਿਣਤੀ, 24 ਘੰਟਿਆਂ ‘ਚ 40 ਮੌਤ, ਜਾਣੋਂ ਸੂਬਿਆਂ ਦੇ ਅੰਕੜੇ
ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਖਾਤਮੇ ਲਈ ਬੰਦ ਕੀਤੇ ਲੌਕਡਾਊਨ ਦਾ ਅੱਜ 18 ਵਾਂ ਦਿਨ ਹੈ, ਪਰ ਸੰਕਰਮਿਤ…
ਪੰਜਾਬ ਦੌਰੇ ”ਤੇ ਪੀ.ਐੱਮ. ਮੋਦੀ
ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਜਲੰਧਰ ‘ਚ ਭਾਰਤੀ ਵਿਗਿਆਨ ਕਾਂਗਰਸ ਦਾ ਵੀਰਵਾਰ ਨੂੰ ਉਦਘਾਟਨ ਕਰਨਗੇ। ਇਸ ਸਲਾਨਾ ਸਮਾਗਮ ‘ਚ…