ਨਵੀਂ ਦਿੱਲੀ – ਜੇਕਰ ਤੁਸੀਂ ਇਕ ਸਾਲ ਤੱਕ ਬਿਨਾਂ ਸਮਾਰਟਫੋਨ ਦੇ ਰਹਿ ਸਕਦੇ ਹੋ ਤਾਂ ਤੁਹਾਡੇ ਲਈ ਬਿਹਤਰੀਨ ਮੌਕਾ ਹੈ 1 ਲੱਖ ਡਾਲਰ ਕਮਾਉਣ ਦਾ। ਜੀ ਹਾਂ ਦਰਅਸਲ ‘ਵਿਟਾਮਿਨਵਾਟਰ’ ਨੇ ਇਕ ਖਾਸ ਮੁਕਾਬਲੇਬਾਜ਼ੀ ਦੀ ਸ਼ੁਰੂਆਤ ਕੀਤੀ ਹੈ। ਦੱਸ ਦਈਏ ਕਿ ਪ੍ਰਸਿੱਧ ਕੰਪਨੀ ‘ਕੋਕਾ ਕੋਲਾ’ ਹੀ ‘ਵਿਟਾਮਿਨਵਾਟਰ’ ਬਣਾਉਂਦੀ ਹੈ। ਕੰਪਨੀ ਨੇ ਭਾਰਤ ਵਿਚ ਇਕ ਮੁਕਾਬਲੇਬਾਜ਼ੀ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਜੇਤੂ ਨੂੰ 1 ਲੱਖ ਡਾਲਰ ਯਾਨੀ 72 ਲੱਖ ਰੁਪਏ ਦਿੱਤੇ ਜਾਣਗੇ। ਇਸ ਵਿਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਨੂੰ ਇਕ ਸਾਲ ਤੱਕ ਸਮਾਰਟਫੋਨ ਦੀ ਵਰਤੋਂ ਨਹੀਂ ਕਰਨੀ ਹੋਵੇਗੀ।
ਸਮਾਰਟਫੋਨ ਦੀ ਥਾਂ ਕੰਪਨੀ ਮੁਕਾਬਲੇਬਾਜ਼ਾਂ ਨੂੰ ਕਾਲ ਕਰਨ ਲਈ ਸਾਲ 1996 ਦਾ ਬਣਿਆ ਹੋਇਆ ਇਕ ਮੋਬਾਇਲ ਦੇਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਵਿਟਾਮਿਨਵਾਟਰ’ ਦੀ ਐਸੋਸੀਏਟ ਬ੍ਰਾਂਡ ਮੈਨੇਜਰ ਨਤਾਲੀਆ ਸੁਰੇਜ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਇਕ ਮੌਕਾ ਹੈ ਕਿ ਤੁਸੀਂ ਆਪਣੇ ਫੋਨ ਨੂੰ ਇਕ ਸਾਲ ਤੱਕ ਬਿਨਾਂ ਸਕ੍ਰਾਲ ਕੀਤੇ 72 ਲੱਖ ਰੁਪਏ ਜਿੱਤ ਸਕਦੇ ਹੋ। ਖਾਸ ਗੱਲ ਇਹ ਵੀ ਹੈ ਕਿ ਤੁਸੀਂ ਇਸ ਚੈਲੇਂਜ ਨੂੰ ਆਪਣੀ ਨੌਕਰੀ ਕਰਦੇ ਹੋਏ ਵੀ ਪੂਰਾ ਕਰ ਸਕਦੇ ਹੋ। ਮੁਕਾਬਲੇਬਾਜ਼ੀ ਦੇ ਨਿਯਮ ਤਹਿਤ ਤੁਸੀਂ ਲੈਪਟਾਪ ਜਾਂ ਡੈਸਕਟਾਪ ਕੰਪਿਊਟਰ ਦੀ ਵਰਤੋਂ ਕਰ ਸਕਦੇ ਹੋ। ਪਰ ਮੁਕਾਬਲੇਬਾਜ਼ੀ ਦੌਰਾਨ ਤੁਸੀਂ ਕਿਸੇ ਸਮਾਰਟਫੋਨ ਜਾਂ ਟੈਬਲੇਟ ਦੀ ਵਰਤੋਂ ਨਹੀਂ ਕਰ ਸਕਦੇ। ਤੁਹਾਨੂੰ ਸਿਰਫ ਕੰਪਨੀ ਵਲੋਂ ਦਿੱਤਾ ਜਾਣ ਵਾਲਾ ਫੋਨ ਹੀ ਇਸਤੇਮਾਲ ਕਰਨਾ ਹੋਵੇਗਾ।ਇਸ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਦੀ ਅੰਤਿਮ ਸਮਾ-ਸੀਮਾ 8 ਜਨਵਰੀ 2019 ਹੈ। ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਲਈ ਤੁਹਾਨੂੰ ਹੈਸ਼ਟੈਗ #ਨੋਫੋਨਫੋਰਯੀਅਰ ਅਜਿਹਾ ਪੋਸਟ ਕਰਨ ਵਾਲੇ ਲੋਕਾਂ ਵਿਚੋਂ ਕਿਸੇ ਇਕ ਨੂੰ ਚੁਣੇਗੀ ਅਤੇ 22 ਜਨਵਰੀ ਨੂੰ ਚੁਣੇ ਗਏ ਮੁਕਾਬਲੇਬਾਜ਼ ਨੂੰ ਪੁਰਾਣਾ ਹੈਂਡਸੈਟ ਕੰਪਨੀ ਵਲੋਂ ਦਿੱਤਾ ਜਾਵੇਗਾ। ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਸੀਂ 1 ਸਾਲ ਤੱਕ ਬਿਨਾਂ ਸਮਾਰਟਫੋਨ ਦੇ ਨਹੀਂ ਰਹਿ ਸਕਦੇ ਅਤੇ ਤੁਸੀਂ 6 ਮਹੀਨੇ ਤੱਕ ਬਿਨਾਂ ਸਮਾਰਟਫੋਨ ਦੇ ਰਹਿ ਜਾਂਦੇ ਹੋ ਤਾਂ ਵੀ ਤੁਸੀਂ 10 ਹਜ਼ਾਰ ਡਾਲਰ ਯਾਨੀ 7.2 ਲੱਖ ਰੁਪਏ ਜਿੱਤ ਜਾਓਗੇ। ਦੱਸ ਦਈਏ ਕਿ ਇਨਾਮ ਜਿੱਤਣ ਲਈ ਮੁਕਾਬਲੇਬਾਜ਼ ਨੂੰ ਲਾਈਟ ਡਿਟੈਕਟਰ ਟੈਸਟ ਵਿਚੋਂ ਵੀ ਲੰਘਣਾ ਹੋਵੇਗਾ