ਮਾਨਸਾ—ਰਾਸ਼ਟਰੀ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ-2018 ਵਿਚ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਦਾ ਮਾਨਸਾ ਪੁੱਜਣ ‘ਤੇ ਖੇਡ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖੜਕ ਸਿੰਘ ਵਾਲਾ ਦੀ ਅਮਨਦੀਪ ਕੌਰ ਪੁੱਤਰੀ ਬਲੌਰ ਸਿੰਘ ਨੇ ਦਿੱਲੀ ਵਿਖੇ ਹੋਈ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਹੈਮਰ ਥ੍ਰੋ ਵਿਚ 50.92 ਮੀਟਰ ਦੂਰੀ ‘ਤੇ ਆਪਣੀ ਕਾਬਲੀਅਤ ਵਿਖਾਉਂਦਿਆਂ ਸੋਨ ਤਮਗਾ ਦੇਸ਼ ਦੀ ਝੋਲੀ ਪਾ ਕੇ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਮਨਦੀਪ ਦੇ ਪਿਤਾ ਬਲੌਰ ਸਿੰਘ ਤੇ ਸਕੂਲ ਪ੍ਰਿੰਸੀਪਲ ਨੇ ਜਿਥੇ ਅਮਨਦੀਪ ਕੌਰ ਦੀ ਇਸ ਉਪਲਬੱਧੀ ‘ਤੇ ਖੁਸ਼ੀ ਜ਼ਾਹਿਰ ਕੀਤੀ, ਉਥੇ ਹੀ ਧੀ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ‘ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਕੌਰ ਨੇ ਵੀ ਨਿੱਘੇ ਸਵਾਗਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਅਮਨਦੀਪ ਕੌਰ ਦੀ ਜਿੱਤ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਮਾਂ-ਬਾਪ ਦਾ ਨਾਂ ਰੌਸ਼ਨ ਕਰਨ ਲਈ ਧੀਆਂ ਪੁੱਤਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹਨ।
Related Posts
ਰੁਪਈਆ ਕੱਢਦਾ ਸਭ ਦੇ ਭੂਤ, ਆਖਰ ਜਿੰਨ, ਚੁੜੇਲਾਂ ਨੇ ਕੀਤਾ ਨਾਸਤਿਕਾਂ ਦਾ ਕੰਮ ਸੂਤ
ਪਿਛਲੀ ਸਦੀ ਦੇ ਸੱਤਰਵੇ ਦਹਾਕੇ ਵਿੱਚ ਚੱਲੀ ਨਾਸਤਿਕਤਾ ਦੀ ਲਹਿਰ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਪਰੀ ਕਹਾਣੀਆਂ ਸਣੇ ਸਾਖੀ ਸਾਹਿਤ…
ਸਿੱਖ ਸਰੋਤਾਂ ਦਾ ਅਧਿਐਨ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ
ਦੇਵੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ, ਸ੍ਰੀ ਅੰਮ੍ਰਿਤਸਰ ਵਿਖੇ…
10 ਸਾਲ ਬਾਅਦ ਅੱਜ ਪਾਕਿਸਤਾਨ ਪਰਤੇਗਾ ਇਮਰਾਨ ਵਾਰਸੀ
ਅੰਮ੍ਰਿਤਸਰ— ਪਾਕਿਸਤਾਨ ਸਰਕਾਰ ਵਲੋਂ ਭਾਰਤੀ ਕੈਦੀ ਮੁੰਬਈ ਵਾਸੀ ਹਾਮਿਦ ਨਿਹਾਲ ਅੰਸਾਰੀ ਦੀ ਰਿਹਾਈ ਦੇ ਬਾਅਦ ਹੁਣ ਭਾਰਤ ਸਰਕਾਰ ਵਲੋਂ ਪਾਕਿਸਤਾਨੀ…