ਲੰਡਨ— ਜੇਕਰ ਤੁਹਾਨੂੰ ਕੋਈ ਕਹੇ ਕਿ ਚੋਰਾਂ ਲਈ ਵੈਕੇਂਸੀ ਨਿਕਲੀ ਹੈ ਤਾਂ ਤੁਸੀਂ ਇਸ ਨੂੰ ਮਜ਼ਾਕ ਸਮਝੋਗੇ। ਪਰੰਤੂ ਇਹ ਕੋਈ ਮਜ਼ਾਕ ਨਹੀਂ ਹੈ ਬਲਕਿ ਹਕੀਕਤ ਹੈ। ਇੰਗਲੈਂਡ ਦੀ ਬਾਰਕ ਡਾਟ ਕਾਮ ਵੈੱਬਸਾਈਟ ‘ਤੇ ਇਕ ਚੋਰ ਦੇ ਲਈ ਨੌਕਰੀ ਦਾ ਐਡ ਪੋਸਟ ਕੀਤਾ ਗਿਆ ਹੈ। ਇਹ ਐਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਨੇ ਦਿੱਤਾ ਹੈ। ਆਪਣੀ ਦੁਕਾਨ ‘ਚ ਚੋਰ ਨੂੰ ਕੰਮ ਕਰਨ ਬਦਲੇ ਮਹਿਲਾ ਦੁਕਾਨਦਾਰ 64 ਡਾਲਰ ਯਾਨੀ ਕਰੀਬ 4500 ਰੁਪਏ ਦੇਣ ਲਈ ਤਿਆਰ ਹੈ।
ਇਸ ਕਾਰਨ ਕੱਢੀ ਵੈਕੇਂਸੀ
ਛੁੱਟੀਆਂ ਦੇ ਸੀਜ਼ਨ ‘ਚ ਦੁਕਾਨ ‘ਚ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਦੁਕਾਨ ‘ਚ ਚੋਰੀ ਦੀਆਂ ਵਧਦੀਆਂ ਘੱਟਨਾਵਾਂ ਨੂੰ ਦੇਖਦੇ ਹੋਏ ਮਹਿਲਾ ਨੇ ਚੋਰ ਦੀ ਵੈਕੇਂਸੀ ਕੱਢੀ ਹੈ। ਚੋਰ ਨੂੰ ਉਸੇ ਦੁਕਾਨ ‘ਚ ਚੋਰੀ ਕਰਨੀ ਹੋਵੇਗੀ। ਚੋਰੀ ਤੋਂ ਬਾਅਦ ਦੁਕਾਨ ਮਾਲਿਕ ਚੋਰ ਤੋਂ ਪੁੱਛਗਿੱਛ ਕਰੇਗੀ ਕਿ ਉਸ ਨੇ ਚੋਰੀ ਕਿਵੇਂ ਕੀਤੀ। ਇਸ ਤਰ੍ਹਾਂ ਨਾਲ ਦੁਕਾਨ ਦੀਆਂ ਸੁਰੱਖਿਆ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ। ਦਿਲਚਸਪ ਗੱਲ ਹੈ ਕਿ ਚੋਰ ਨੂੰ ਚੋਰੀ ਕੀਤੇ ਗਏ ਸਮਾਨ ‘ਚੋਂ ਕੋਈ ਵੀ ਤਿੰਨ ਚੀਜ਼ ਰੱਖਣ ਲਈ ਦਿੱਤੀਆਂ ਜਾਣਗੀਆਂ।ਸੀਸੀਟੀਵੀ ਦੇ ਬਾਵਜੂਦ ਹੁੰਦੀਆਂ ਸਨ ਚੋਰੀਆਂ
ਸੀਸੀਟੀਵੀ ਸਣੇ ਤਮਾਮ ਸੁਰੱਖਿਆ ਇੰਤਜ਼ਾਮ ਹੋਣ ਦੇ ਬਾਵਜੂਦ ਦੁਕਾਨ ‘ਚ ਚੋਰੀਆਂ ਹੋ ਜਾਂਦੀਆਂ ਸਨ। ਚੋਰੀ ਇਨੀਂ ਸਫਾਈ ਨਾਲ ਹੁੰਦੀ ਸੀ ਕਿ ਅਕਸਰ ਕੋਈ ਫੜਿਆ ਵੀ ਨਹੀਂ ਜਾਂਦਾ ਸੀ। ਇਸ ਲਈ ਦੁਕਾਨ ਦੀ ਮਾਲਕਿਨ ਨੇ ਚੋਰ ਦੀ ਮਦਦ ਨਾਲ ਅਸਲੀ ਚੋਰਾਂ ਨੂੰ ਫੜਨ ਦੀ ਪਲਾਨਿੰਗ ਸ਼ੁਰੂ ਕੀਤੀ।