9 ਦਸੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 15 ਪੈਸੇ ਅਤੇ ਡੀਜ਼ਲ ‘ਚ 21 ਪੈਸੇ ਦੀ ਕਟੌਤੀ ਕੀਤੀ ਹੈ। ਇਸ ਨਾਲ ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 76.13 ਰੁਪਏ ਅਤੇ ਡੀਜ਼ਲ ਦੀ 68.10 ਰੁਪਏ ਪ੍ਰਤੀ ਲਿਟਰ ਦਰਜ ਹੋ ਗਈ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ‘ਚ ਇੰਡੀਅਨ ਆਇਲ ਦੇ ਪੰਪ ‘ਤੇ ਪੈਟਰੋਲ ਦੀ ਕੀਮਤ 75 ਰੁਪਏ 53 ਪੈਸੇ ਅਤੇ ਡੀਜ਼ਲ ਦੀ 65 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।ਅੰਮ੍ਰਿਤਸਰ ਸ਼ਹਿਰ ‘ਚ ਅੱਜ ਪੈਟਰੋਲ ਦੀ ਕੀਮਤ 76 ਰੁਪਏ 14 ਪੈਸੇ ਅਤੇ ਡੀਜ਼ਲ ਦੀ 65 ਰੁਪਏ 53 ਪੈਸੇ ਹੈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 76 ਰੁਪਏ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 65 ਰੁਪਏ 40 ਪੈਸੇ ਪ੍ਰਤੀ ਲਿਟਰ ਹੈ।
ਪਟਿਆਲਾ ‘ਚ ਪੈਟਰੋਲ ਦੀ ਕੀਮਤ 75 ਰੁਪਏ 93 ਪੈਸੇ ਅਤੇ ਡੀਜ਼ਲ ਦੀ ਕੀਮਤ 65 ਰੁਪਏ 34 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 76 ਰੁਪਏ 31 ਪੈਸੇ ਅਤੇ ਡੀਜ਼ਲ ਦੀ 65 ਰੁਪਏ 68 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 66 ਰੁਪਏ 67 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 61 ਰੁਪਏ 95 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਦੱਸਣਯੋਗ ਹੈ ਕਿ ਟਰਾਂਸਪੋਰਟੇਸ਼ਨ ਲਾਗਤ ਕਾਰਨ ਪਿੰਡਾਂ ਤੇ ਸ਼ਹਿਰੀ ਇਲਾਕਿਆਂ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਥੋੜ੍ਹਾ-ਬਹੁਤ ਫਰਕ ਹੁੰਦਾ ਹੈ।