ਨਵੀਂ ਦਿੱਲੀ— ਪਿਛਲੀਆਂ ਤਿੰਨ ਤਿਮਾਹੀਆਂ ‘ਚ ਕਮਜ਼ੋਰ ਵਿੱਤੀ ਪ੍ਰਦਰਸ਼ਨ ਕਾਰਨ ਲਗਾਤਾਰ ਸੰਘਰਸ਼ ਕਰ ਰਹੀ ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਇਸ ਮਹੀਨੇ ਖਾੜੀ ਖੇਤਰ ਦੀਆਂ ਘੱਟ ਤੋਂ ਘੱਟ 7 ਮਾਰਗਾ ‘ਤੇ ਆਪਣੀਆਂ ਸੇਵਾਵਾਂ ਬੰਦ ਕਰ ਰਹੀ ਹੈ। ਇਕ ਸੂਤਰਾ ਨੇ ਦੱਸਿਆ ਕਿ ਨਰੇਸ਼ ਗੋਇਲ ਪ੍ਰਰਵਿਤਤ ਏਅਰਲਾਈਨ ਦੋਹਾ, ਮਸਕਟ, ਅਬੂਧਾਬੀ ਅਤੇ ਦੁਬਈ ਲਈ ਵੱਖ-ਵੱਖ ਭਾਰਤੀ ਸ਼ਹਿਰਾਂ ਤੋਂ ਪ੍ਰਤੀ ਹਫਤੇ 39 ਉਡਾਣ ਸੇਵਾਵਾਂ ਬੰਦ ਕਰੇਗੀ। ਉਸ ਨੇ ਦੱਸਿਆ ਕਿ ਇਹ ਜੈੱਟ ਏਅਰਵੇਜ ਲਈ ਪ੍ਰਮੁੱਖ ਬਾਜ਼ਾਰ ਸੀ, ਪਰ ਮੰਗ ਘਟਣ ਅਤੇ ਮੁਕਾਬਲੇ ਵਧਣ ਨਾਲ ਖਾੜੀ ਦੇ ਕਈ ਮਾਰਗ ਆਰਥਿਕਤਾ ਨਾਲ ਵਿਵਹਾਰਿਕ ਰਹਿ ਗਏ ਹਨ।
ਜ਼ਿਕਰਯੋਗ ਹੈ ਕਿ ਅਬੂਧਾਬੀ ਦੀ ਏਤਿਹਾਦ ਏਅਰਵੇਜ਼ ਦੀ ਜੈੱਟ ਏਅਰਵੇਜ਼ ‘ਚ 24 ਫੀਸਦੀ ਹਿੱਸੇਦਾਰੀ ਹੈ। ਸੂਤਰ ਨੇ ਕਿਹਾ ਕਿ ਜੈੱਟ ਏਅਰਵੇਜ਼ ਨਾਲ ਕੋਚਿਚ, ਕੋਝੀਕੋਡ ਅਤੇ ਚਿਰੂਵਨੰਤਪੁਰਮ ਨਾਲ ਦੋਹਾ ਅਤੇ ਲਖਨਊ ਅਤੇ ਮੰਗਲੂਰ ਤੋਂ ਅਬੂਧਾਬੀ ਦੀਆਂ ਉਡਾਣਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਏਅਰਲਾਈਨ ਮੰਗਲੂਰ ਦੁਬਈ ਮਾਰਗ ‘ਤੇ ਪਰਿਚਾਲਣ ਬੰਦ ਕਰੇਗੀ। ਪੰਜ ਦਸੰਬਰ ਤੋਂ ਇਨ੍ਹਾਂ ਮਾਰਗਾਂ ‘ਤੇ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਏਅਰਲਾਈਨ ਇਸ ਮਹੀਨੇ ਦਿੱਲੀ ਤੋਂ ਮਸਕਟ ਦੀ ਉਡਾਣ ਸੇਵਾ ਵੀ ਬੰਦ ਕਰ ਰਹੀ ਹੈ।