ਸਿਡਨੀ — ਆਸਟ੍ਰੇਲੀਆ ਦੀ ਇਕ ਫੋਟੋਗ੍ਰਾਫਰ ਹੀਦਰ ਸਵਾਨ (50) ਨੇ ਵਿੰਗਸੂਟ ਪਹਿਨ ਕੇ ਅੰਟਾਰਟਿਕਾ ਦੇ ਗਲੇਸ਼ੀਅਰਾਂ ਦੇ ਉੱਪਰੋਂ ਉਡਾਣ ਭਰੀ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਪਹਿਲੀ ਮਹਿਲਾ ਬਣ ਗਈ। ਸਾਲ 1995 ਵਿਚ ਹੀਦਰ ਦਾ ਵਿਆਹ ਗਲੇਨ ਸਿੰਗਲਮੈਨ ਨਾਲ ਹੋਇਆ ਸੀ। ਇਸ ਤੋਂ ਪਹਿਲਾਂ ਹੀਦਰ ਨੂੰ ਸਕਾਈਡਾਈਵਿੰਗ ਦਾ ਕੋਈ ਅਨੁਭਵ ਨਹੀਂ ਸੀ। ਵਿਆਹ ਦੇ 23 ਸਾਲ ਬਾਅਦ ਉਸ ਨੇ ਸਕਾਈਡਾਈਵਿੰਗ ਕਰ ਕੇ ਇਤਿਹਾਸ ਰਚ ਦਿੱਤਾ। ਹੀਦਰ ਨਾਲ ਉਸ ਦੇ ਪਤੀ ਨੇ ਵੀ ਅੰਟਾਰਟਿਕਾ ‘ਤੇ ਉਡਾਣ ਭਰੀ ਹੀਦਰ ਤੇ ਗਲੇਨ ਨੇ ਕਰੀਬ 12 ਹਜ਼ਾਰ ਫੁੱਟ ਉੱਪਰੋਂ ਦੀ ਛਾਲ ਮਾਰੀ। ਉਡਾਣ ਭਰਨ ਦੌਰਾਨ ਉਨ੍ਹਾਂ ਦੀ ਗਤੀ ਕਰੀਬ 160 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਤਾਪਮਾਨ ਮਾਈਨਸ 35 ਡਿਗਰੀ ਸੈਲਸੀਅਸ ਸੀ। ਮੈਂ ਅਤੇ ਗਲੇਨ ਅਜਿਹਾ ਕਰ ਪਾਉਣ ਵਿਚ ਸਫਲ ਹੋਏ। ਲਿਹਾਜਾ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।” ਇੱਥੇ ਦੱਸ ਦਈਏ ਕਿ ਹੀਦਰ ਬੀਤੇ ਸਾਲਾਂ ਵਿਚ ਹਿਮਾਲਿਆ, ਆਸਟ੍ਰੇਲੀਆ ਦੇ ਪਹਾੜੀ ਇਲਾਕਿਆਂ, ਅਮਰੀਕਾ ਦੇ ਗ੍ਰੈਂਡ ਕੈਨੀਅਨ ਸਮੇਤ ਕਈ ਥਾਵਾਂ ‘ਤੇ ਸਕਾਈਡਾਈਵਿੰਗ ਕਰ ਚੁੱਕੀ ਹੈ। ਹੁਣ ਹੀਦਰ ਵਿੰਗਸੂਟ ਪਹਿਨ ਕੇ ਮਾਊਂਟ ਐਵਰੈਸਟ ‘ਤੇ ਵੀ ਉਡਾਣ ਭਰਨਾ ਚਾਹੁੰਦੀ ਹੈ।
Related Posts
ਹਥਿਆਰਬੰਦ ਗਿਰੋਹ ਦਾ ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ-ਐਸ.ਐਸ.ਪੀ.
ਪਟਿਆਲਾ : ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਹਥਿਆਰਬੰਦ ਗਿਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ…
ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਸਹੂਲਤਾਂ ਅਤੇ ਹੋਰ ਸਹੂਲਤਾਂ ਲਈ ਸੂਬਿਆਂ ਨੂੰ ਦਿੱਤੇ 11092 ਕਰੋੜ
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਅੱਜ ਰਾਜ ਆਫ਼ਤ ਜੋਖ਼ਮ ਪ੍ਰਬੰਧਨ ਫੰਡ (SDRMF) ਵੱਲੋਂ ਸੂਬਿਆਂ ਨੂੰ 11,092 ਕਰੋੜ ਰੁਪਏ ਜਾਰੀ ਕੀਤੇ…
ਭਾਰਤ ‘ਚ ਕਿਹੜੇ ਕੰਮ ਆਵੇਗਾ ਇਸ ‘ਤੇ ਵੱਡੇ ਸਵਾਲ
ਨਵੀ ਦਿਲੀ—ਸੈਮਸੰਗ ਨੇ ਬਾਰਸੀਲੋਨਾ ‘ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ ਦੌਰਾਨ ਕੰਪਨੀ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਟੈਲੀਕਾਮ ਕੰਪਨੀ…