ਵਲਾਦੀਵੋਸਤੋਕ — ਰੂਸ ਦੇ ਪੂਰਬੀ ਕਾਮਚਟਕਾ ਪ੍ਰਾਇਦੀਪ ਤੱਟ ਕੋਲ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 6.5 ਮਾਪੀ ਗਈ। ਰੂਸੀ ਅਕੈਡਮੀ ਆਫ ਸਾਇੰਸ ਦੀ ਭੂਗੋਲਿਕ ਸੇਵਾ ਦੀ ਕਾਮਚਟਕਾ ਸ਼ਾਖਾ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਵੀਰਵਾਰ ਸਵੇਰੇ ਆਇਆ। ਰੂਸੀ ਅਕੈਡਮੀ ਆਫ ਸਾਇੰਸ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਕਾਮਚਟਕਾ ਖਾੜੀ ਦੇ ਉਸਤ ਕਾਮਚਤਸਕ ਪਿੰਡ ਦੇ ਦੱਖਣ ਵਿਚ 78 ਕਿਲੋਮੀਟਰ ਦੂਰ 76.2 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਕਾਮਚਟਕਾ ਖੇਤਰ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਤੋਂ ਬਾਅਦ ਇਕ ਕਈ ਝਟਕੇ ਆਏ। ਸ਼ੁਰੂਆਤੀ ਜਾਣਕਾਰੀ ਵਿਚ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਕੋਈ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
Related Posts
ਕੀ ਤੁਸੀਂ ਦੇਖੀ ਹੈ ਲਾਹੌਰ ”ਚ ਲੱਗੀ ਇਹ ਸ਼ੈਤਾਨ ਦੀ ਮੂਰਤੀ?
ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ‘ਚ ਹਾਲ ਹੀ ‘ਚ ਲਗਾਈ ਗਈ ਇਕ ਮੂਰਤੀ ਚਰਚਾ ਤੇ ਦਿਲਚਸਪੀ ਦਾ…
ਆਪਣੀ ਪਤਨੀ ਪ੍ਰੀਤ ਨੂੰ ਹੀ ਪ੍ਰੇਰਨਾ ਮੰਨਦੇ ਸਨ ਸਵਰਗੀ ਸੁਰਜੀਤ ਬਿੰਦਰਖੀਆ
ਜਲੰਧਰ— ਸੁਰਜੀਤ ਬਿੰਦਰਖੀਆ ਭਾਵੇਂ ਸਾਡੇ ਵਿਚਾਲੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਊਂਦੇ…
ਪੰਜਾਬ ਸਰਕਾਰ ਦਾ ਤੋਹਫਾ, ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਵੇਗਾ ਸਸਤਾ
ਚੰਡੀਗੜ੍ਹ— ਪੰਜਾਬ ਸਰਕਾਰ ਨੇ 2019-20 ਦੇ ਬਜਟ ‘ਚ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ…