ਸ਼੍ਰੀਨਗਰ-ਭਾਰਤ ਨੇ ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ ‘ਸਟੈਚੂ ਆਫ ਯੁਨਿਟੀ’ ਬਣਾ ਕੇ ਇਤਿਹਾਸ ਰਚਿਆ ਹੈ। ਹੁਣ ਭਾਰਤ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਬਣਾ ਰਿਹਾ ਹੈ। ਇਹ ਬ੍ਰਿਜ ਜੰਮੂ-ਕਸ਼ਮੀਰ ‘ਚ ਚਿਨਾਬ ਨਦੀ ‘ਤੇ ਬਣਾਇਆ ਗਿਆ ਹੈ। ਲੰਬੇ ਸਮੇਂ ਤੋਂ ਇਸ ਬ੍ਰਿਜ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਹੁਣ ਜਾ ਕੇ ਇਸ ਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੇ ਡਿਜ਼ਾਈਨ ਅਤੇ ਆਕਾਰ ਦੇ ਕਾਰਨ ਕਾਫੀ ਸਮੇਂ ਤੋਂ ਚਰਚਾ ‘ਚ ਹੈ । ਜੰਮੂ ਦੇ ਰਿਆਸੀ ਜ਼ਿਲੇ ‘ਚ ਚਿਨਾਬ ਨਦੀ ‘ਤੇ ਇਸ ਨੂੰ ਬਣਾਇਆ ਜਾ ਰਿਹਾ ਹੈ। ਇਹ ਦੁਨੀਆ ਦੇ 8 ਅਜੂਬਿਆਂ ‘ਚ ਸ਼ਾਮਿਲ ਐਫਿਲ ਟਾਵਰ ਤੋਂ ਵੀ ਉੱਚਾ ਹੋਵੇਗਾ। ਐਫਿਲ ਟਾਵਰ ਤੋਂ ਇਹ ਬ੍ਰਿਜ 35 ਮੀਟਰ ਉੱਚਾ ਹੋਵੇਗਾ। ਇਸ ਦੀ ਕੁੱਲ ਲੰਬਾਈ 1.3 ਕਿ. ਮੀ. ਹੋਵੇਗੀ। ਇਸ ਬ੍ਰਿਜ ਦੇ ਬਣਨ ਤੋਂ ਬਾਅਦ ਘਾਟੀ ‘ਚ ਤਰੱਕੀ ਦਾ ਨਵਾਂ ਰਸਤਾ ਖੁੱਲੇਗਾ।ਇਹ ਪੁਲ ਕਟੜਾ ਅਤੇ ਬਨੀਹਾਲ ਦੇ ਵਿਚਾਲੇ 111 ਕਿ.ਮੀ ਨੂੰ ਜੋੜੇਗਾ । ਉਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਪ੍ਰੋਜੈਕਟ ਦਾ ਹਿੱਸਾ ਹੈ। ਅਧਿਕਾਰੀਆਂ ਮੁਤਾਬਕ ਪੁਲ ਦਾ ਨਿਰਮਾਣ ਕਸ਼ਮੀਰ ਰੇਲ ਲਿੰਗ ਪ੍ਰੋਜੈਕਟ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਹੈ ਅਤੇ ਪੂਰਾ ਹੋਣ ਤੋਂ ਬਾਅਦ ਇਹ ਇੰਜੀਅਨਰਿੰਗ ਦਾ ਇਕ ਅਜੂਬਾ ਹੋਵੇਗਾ ।
Related Posts
ਪੀ. ਪੀ. ਐੱਫ, NSC ਤੇ ਇਨ੍ਹਾਂ ਸਕੀਮਾਂ ਤੇ ਲੱਗ ਸਕਦੈ ਝਟਕਾ
ਨਵੀਂ ਦਿੱਲੀ— ਪੀ. ਪੀ. ਐੱਫ. ਤੇ ਸੁਕੰਨਿਆ ਸਮਰਿਧੀ ਵਰਗੀਆਂ ਛੋਟੀਆਂ ਬਚਤ ਯੋਜਨਾਵਾਂ ਦੇ ਨਿਵੇਸ਼ਕਾਂ ਲਈ ਬੁਰੀ ਖਬਰ ਹੈ। ਸਰਕਾਰ ਜੁਲਾਈ-ਸਤੰਬਰ…
ਅੱਜ ਬਿਊਟੀਪਾਰਲਰਾ ,ਹਲਵਾਈਆਂ ਦੀ ਚਾਂਦੀ ਪਤੀ ਬਣਿਆ ਫਿਰਦਾ ਗਾਂਧੀ
ਕਰਵਾਚੌਥ ਦੇ ਤਿਉਹਾਰ ਮੌਕੇ ਔਰਤਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। 27…
ਕਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1409 ਮਾਮਲੇ ਅਤੇ ਦੇਸ਼ ਦੇ 78 ਜ਼ਿਲ੍ਹੇ ਕਰੋਨਾ ਮੁਕਤ
ਨਵੀਂ ਦਿੱਲੀ : ਭਾਰਤ ਵਿੱਚ ਲੌਕਡਾਊਨ ਨੂੰ ਲਾਗੂ ਕੀਤੇ ਹੋਏ ਨੂੰ ਭਾਵੇਂ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕਰੋਨਾ…