ਬੀਜਿੰਗ — ਚੀਨ ਵਿਚ ਇਕ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹੋਮ ਰੇਨੋਵੇਸ਼ਨ ਕੰਪਨੀ (ਘਰ ਦੀ ਮੁਰੰਮਤ ਕਰਨ ਵਾਲੀ ਕੰਪਨੀ) ਨੇ ਕੰਮ ਪੂਰਾ ਨਾ ਹੋਣ ‘ਤੇ ਆਪਣੇ ਕਰਮਾਚਾਰੀਆਂ ਨੂੰ ਯੂਰਿਨ ਪੀਣ ਅਤੇ ਕਾਕਰੋਚ ਤੱਕ ਖਾਣ ਲਈ ਮਜਬੂਰ ਕਰ ਦਿੱਤਾ। ਇਸ ਦੇ ਇਲਾਵਾ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਗਿਆ। ਚੀਨ ਦੀ ਸਟੇਟ ਮੀਡੀਆ ਨੇ ਚੀਨ ਦੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ਅਤੇ ਤਸਵੀਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੂਜੇ ਕਰਮਚਾਰੀਆਂ ਨੂੰ ਗੰਜਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਟਾਇਲਟ ਬਾਊਲ ਤੋਂ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ। ਸਜ਼ਾ ਦੇ ਤੌਰ ‘ਤੇ ਇਹ ਅਣਮਨੁੱਖੀ ਵਿਵਹਾਰ ਦੂਜੇ ਸਟਾਫ ਦੇ ਸਾਹਮਣੇ ਜਨਤਕ ਤੌਰ ‘ਤੇ ਕੀਤਾ ਗਿਆ।
Related Posts
ਪੀਉ ਨਾਰੀਅਲ ਦਾ ਪਾਣੀ, ਸਿਹਤ ਦੀ ਲੋਟ ਰਹੂ ਕਹਾਣੀ
ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਵਿਚੋਂ ਨਾਰੀਅਲ ਵਧੀਆ ਫ਼ਲ ਹੈ। ਭਾਰਤੀ ਸਮਾਜ ਵਿਚ ਨਾਰੀਅਲ ਦੀ ਵਰਤੋਂ ਸ਼ੁੱਭ…
ਹੁਣ ਸਾਡਾ ਹੇਰਵਾ ਕੱਚੇ ਰਾਹਾੰ, ਗੱਡਿਆਂ, ਚਰਖਿਆਂ ਅਤੇ ਕੰਧੋਲ਼ੀਆਂ ਤੋੰ ਹਟ ਕੇ ਪੰਜਾਬ ਦੀ ਓਸ ਹਵਾ ਨਾਲ਼ ਹੈ
ਇੱਕੋ ਧੁੱਪ ਦੇ ਨਿੱਘੇ ਪਰਦੇ ‘ਚ ਵਿਚਰਦੇ ਭਾਂਤ-ਸੁਭਾਂਤੇ ਪਿਛੋਕੜਾਂ, ਵਿਸ਼ਵਾਸ਼ਾਂ, ਧਰਮਾਂ ਅਤੇ ਧਰਾਤਲਾਂ ਦੇ ਪੁਤਲੇ ਪੰਜਾਬ ਦੀਆਂ ਪੱਤਣਾਂ ‘ਤੇ ਕੋਲ਼ੋ-ਕੋਲ਼…
ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ ‘ਚੱਲ ਮੇਰਾ ਪੁੱਤ’
ਜਲੰਧਰ: ਪੰਜਾਬੀ ਕੌਮ ਨੂੰ ਮਿਹਨਤੀ ਤੇ ਰੱਬ ਦੀ ਰਜ਼ਾ ਵਿਚ ਰਹਿਣ ਵਾਲੀ ਕੌਮ ਮੰਨਿਆ ਜਾਂਦਾ ਹੈ। ਪੰਜਾਬੀ ਕਿਤੇ ਵੀ ਜਾਣ…