ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਕੈਂਪਸ ‘ਚ ਗਰਲਜ਼ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਦੀ 24 ਘੰਟੇ ਐਂਟਰੀ ਦੀ ਛੋਟ ਦੇਣ ਦੀ ਮੰਗ ਸਬੰਧੀ ਦੇਰ ਰਾਤ ਫਿਰ ਹੰਗਾਮਾ ਹੋ ਗਿਆ। ਪੀ. ਯੂ. ਸਟੂਡੈਂਟ ਕਾਊਂਸਿਲ ਪ੍ਰਧਾਨ ਕੰਨੂਪ੍ਰਿਯਾ ਅਤੇ ਸਟੂਡੈਂਟ ਆਫ ਸੋਸਾਇਟੀ ਸਮਰਥਕ ਵਿਦਿਆਰਥਣਾਂ ਨੇ ਦੇਰ ਰਾਤ ਤੱਕ ਪੀ. ਯੂ. ਕੈਂਪਸ ‘ਚ ਜੰਮ ਕੇ ਹੰਗਾਮਾ ਕੀਤਾ। ਸੈਂਕੜਿਆਂ ਦੀ ਗਿਣਤੀ ‘ਚ ਵਿਦਿਆਰਥਣਾਂ ਨੇ ਪਹਿਲਾਂ ਗਰਲਜ਼ ਹੋਸਟਲ ਦੇ ਗੇਟ ਖੁੱਲ੍ਹਵਾਏ ਅਤੇ ਬਾਅਦ ‘ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵੀ. ਸੀ. ਰੈਜੀਡੈਂਸ ਸਾਹਮਣੇ ਖੂਬ ਨਾਅਰੇਬਾਜ਼ੀ ਕੀਤੀ। ਵਿਦਿਆਰਥਣਾਂ ਦਾ ਵਿਰੋਧ ਪ੍ਰਦਰਸ਼ਨ ਦੇਖਦੇ ਹੋਏ ਪੀ. ਯੂ. ਪ੍ਰਸ਼ਾਸਨ ਨੇ ਪਹਿਲਾਂ ਹੀ ਪੁਲਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਹੋਈ ਸੀ, ਫਿਰ ਵੀ ਵਿਦਿਆਰਥਣਾਂ ਨੇ ਦੇਰ ਰਾਤ ਤੱਕ ਜੰਮ ਕੇ ਹੰਗਾਮਾ ਕੀਤਾ।
Related Posts
ਸੁਖਬੀਰ ਦੇ ਡੋਪ ਟੈਸਟ ਲਈ ਜ਼ੀਰਾ ਨੇ ਸੱਦੀ ਡਾਕਟਰਾਂ ਦੀ ਟੀਮ
ਜ਼ੀਰਾ: ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ…
ਪਾਣੀ ‘ਚ ਮਿਲਿਆ ਕੋਰੋਨਾ ਵਾਇਰਸ, ਕੋਵਿਡ-19 ਨੂੰ ਲੈ ਕੇ ਪੈਰਿਸ ‘ਚ ਨਵਾਂ ਖ਼ਤਰਾ
ਜਾਨਲੇਵਾ ਮਹਾਂਮਾਰੀ ਕੋਰੋਨਾ ਵਾਇਰਸ ਬਾਰੇ ਇੱਕ ਹੋਰ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਫ਼ਰਾਂਸ ਦੀ ਰਾਜਧਾਨੀ ਪੈਰਿਸ ਸ਼ਹਿਰ ‘ਚ ਪਾਣੀ ਵਿੱਚ…
ਬੰਦੀਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇਣਗੇ ਕੌਮ ਦੇ ਨਾਂ ਸੰਦੇਸ਼
ਅੰਮ੍ਰਿਤਸਰ- 7 ਨਵੰਬਰ ਸ਼ਾਮ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ…