ਇਸਤਾਂਬੁੱਲ— ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਯਪ ਏਦ੍ਰੋਗਾਨ ਨੇ ਸੋਮਵਾਰ ਨੂੰ ਇਸਤਾਂਬੁੱਲ ਦੇ ਨਵੇਂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡਾ ਏਅਰਪੋਰਟ ਕਿਹਾ ਜਾ ਰਿਹਾ ਹੈ। ਇਸ ਮੌਕੇ ‘ਤੇ ਏਦ੍ਰੋਗਾਨ ਨੇ ਕਿਹਾ ਕਿ ਇਹ ਨਵਾਂ ਹਵਾਈ ਅੱਡਾ ਸਾਡੇ ਦੇਸ਼ ਦਾ ਮਾਣ ਵਧਾਏਗਾ ਤੇ ਦੁਨੀਆ ਲਈ ਇਕ ਉਦਾਹਰਣ ਹੋਵੇਗਾ । ਦੱਸਣਯੋਗ ਹੈ ਕਿ ਇਸ ਨੂੰ ਆਮ ਲੋਕਾਂ ਲਈ ਸੋਮਵਾਰ ਤੋਂ ਖੋਲ੍ਹ ਦਿੱਤਾ ਗਿਆ ਹੈ। 9 ਕਰੋੜ ਯਾਤਰੀਆਂ ਦੀ ਸਮਰਥਾ ਵਾਲੇ ਏਅਰਪੋਰਟ ਦੀ ਤੁਰਤੀ ਦੇ ਗਣਤੰਤਰ ਦਿਵਸ (29 ਅਕਤੂਬਰ) ਮੌਕੇ ‘ਤੇ ਰਾਸ਼ਟਰਪਤੀ ਰੇਸੇਪ ਏਦ੍ਰੋਗਾਨ ਨੇ ਉਦਘਾਟਨ ਕੀਤਾ। 19 ਹਜ਼ਾਰ ਏਕੜ ‘ਚ ਫੈਲੇ ਏਅਰਪੋਰਟ ਤੋਂ 250 ਏਅਰਲਾਈਨਸ ਦੀਆਂ ਫਲਾਈਟਾਂ 350 ਤੋਂ ਜ਼ਿਆਦਾ ਥਾਵਾਂ ਲਈ ਉਡਾਣ ਭਰਣਗੀਆਂ। ਇਸ ਦਾ ਨਿਰਮਾਣ ਪੂਰਾ ਹੋਣ ‘ਚ ਕਰੀਬ 10 ਸਾਲ ਲੱਗੇ ਹਨ। ਇਸ ਦੇ ਕੁਝ ਹਿੱਸੇ ਦਾ ਨਿਰਮਾਣ ਅਜੇ ਬਾਕੀ ਹੈ
ਖੂਬਸੂਰਤ ਇੰਟੀਰੀਅਰ ਤੇ ਹਾਈਟੈੱਕ ਏਅਰਪੋਰਟ
ਏਅਰਪੋਰਟ ਦੇ ਇੰਟੀਰੀਅਰ ‘ਚ ਤੁਰਕੀ ਤੇ ਇਸਲਾਮਿਕ ਡਿਜ਼ਾਇਨ ਦਾ ਬੇਹੱਦ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਗਿਆ ਹੈ। ਇਥੇ ਟਿਊਲਿਪ ਆਕਾਰ ਦੇ ਇਕ ਏਅਰ ਟ੍ਰੈਫਿਕ ਕੰਟਰੋਲ ਟਾਵਰ ਨੂੰ 2016 ‘ਚ ਇੰਟਰਨੈਸ਼ਨਲ ਆਰਕੀਟਕਚਰ ਅਵਾਰਡ ਵੀ ਮਿੱਲ ਚੁੱਕਾ ਹੈ। ਏਅਰਪੋਰਟ ਦੇ ਲਿਹਾਜ਼ ਨਾਲ ਇਸ ਨੂੰ ਬਹੁਤ ਹਾਈਟੈੱਕ ਬਣਾਇਆ ਗਿਆ ਹੈ। ਗਾਹਕਾਂ ਨੂੰ ਮੋਬਾਇਲ ਐਪਲੀਕੇਸ਼ਨ ਤੇ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਸੁਵਿਧਾਵਾਂ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।