ਹੈਦਰਾਬਾਦ— 11 ਸਾਲ ਦਾ ਮੁਹੰਮਦ ਹਸਨ ਅਲੀ ਤਕਨਾਲੋਜੀ ‘ਚ ਅੰਡਰਗ੍ਰੈਜੁਏਟ ਤੇ ਪੋਸਟ ਗ੍ਰੈਜੁਏਟ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ। ਹੈਦਰਾਬਾਦ ਦਾ ਇਹ ਜੀਨਿਅਸ ਆਪਣੇ ਵਿਦਿਆਰਥੀਆਂ ਤੋਂ ਇਸ ਦੇ ਲਈ ਕੋਈ ਪੈਸੇ ਨਹੀਂ ਲੈਂਦਾ ਹੈ ਤੇ 2020 ਦੇ ਅੰਤ ਤਕ ਇਕ ਹਜ਼ਾਰ ਇੰਜੀਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦਾ ਹੈ। ਹਸਨ ਖੁਦ 7ਵੀਂ ਜਮਾਤ ‘ਚ ਪੜ੍ਹਦਾ ਹੈ। ਉਹ 30 ਸਿਵਲ, ਮੈਕੇਨਿਕਲ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਡਿਜਾਇਨ ਤੇ ਡ੍ਰਾਫਟਿੰਗ ਸਿਖਾਉਂਦਾ ਹੈ।ਹਸਨ ਨੇ ਦੱਸਿਆ ਕਿ, ”ਉਹ ਪਿਛਲੇ 1 ਸਾਲ ਤੋਂ ਪੜ੍ਹ ਰਿਹਾ ਹੈ ਤੇ ਇੰਟਰਨੈੱਟ ਉਸ ਦੇ ਸਿੱਖਣ ਦਾ ਸਰੋਤ ਹੈ। ਮੈਂ ਫੀਸ ਨਹੀਂ ਲੈਂਦਾ ਕਿਉਂਕਿ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ।” ਉਸ ਨੇ ਦੱਸਿਆ, ”ਉਹ ਸਵੇਰੇ ਸਕੂਲ ਜਾਂਦਾ ਹੈ ਤੇ 3 ਵਜੇ ਘਰ ਆਉਂਦਾ ਹੈ। ਉਹ ਖੇਡਦਾ ਹੈ ਤੇ ਆਪਣਾ ਸਕੂਲ ਦਾ ਕੰਮ ਵੀ ਕਰਦਾ ਹੈ ਤੇ 6 ਵਜੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੋਚਿੰਗ ਸੈਂਟਰ ਵੀ ਜਾਂਦਾ ਹੈ।”ਉਸ ਨੇ ਦੱਸਿਆ ਕਿ ਉਹ ਇਕ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਆਪਣੀ ਉਮਰ ਤੋਂ ਦੁਗਣੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਬਾਰੇ ਸੋਚਿਆ। ਅਲੀ ਨੇ ਕਿਹਾ, ”ਮੈਂ ਇੰਟਰਨੈੱਟ ‘ਤੇ ਇਕ ਵੀਡੀਓ ਦੇਖ ਰਿਹਾ ਸੀ, ਜਿਸ ‘ਚ ਦੱਸਿਆ ਕਿ ਕਿਵੇਂ ਭਾਰਤੀ ਪੜ੍ਹਾਈ ਤੋਂ ਬਾਅਦ ਵੀ ਵਿਦੇਸ਼ਾਂ ‘ਚ ਨੌਕਰੀਆਂ ਕਰ ਰਹੇ ਸਨ। ਇਹੀ ਕਾਰਨ ਹੈ ਕਿ ਮੇਰੇ ਦਿਮਾਗ ‘ਚ ਆਇਆ ਕਿ ਸਾਡੇ ਇੰਜੀਨੀਅਰਾਂ ‘ਚ ਕਿਸ ਚੀਜ਼ ਦੀ ਕਮੀ ਹੈ? ਮੈਨੂੰ ਅਹਿਸਾਸ ਹੋਇਆ ਕਿ ਮੁੱਖ ਰੂਪ ਨਾਲ ਤਕਨੀਕੀ ਤੇ ਸੰਚਾਰ ਹੁਨਰ ਦੀ ਕਮੀ ਹੈ, ਜਿਸ ਤੋਂ ਉਹ ਚੰਗੀ ਤਰ੍ਹਾਂ ਜਾਣੂ ਨਹੀਂ ਹਨ। ਕਿਉਂਕਿ ਮੇਰੀ ਦਿਲਚਸਪੀ ਡਿਜਾਇਨਿੰਗ ‘ਚ ਰਹੀ ਹੈ, ਇਸ ਲਈ ਮੈਂ ਇਸ ਨੂੰ ਸਿੱਖਣਾ ਤੇ ਪੜ੍ਹਣਾ ਸ਼ੁਰੂ ਕੀਤਾ।’ਹਸਨ ਦੀ ਸਿਵਲ ਇੰਜੀਨੀਅਰ ਵਿਦਿਆਰਥਣ ਸੁਸ਼ਮਾ ਨੇ ਕਿਹਾ, ”ਮੈਂ ਇਥੇ ਸਿਵਲ ਸਾਫਟਵੇਅਰ ਸਿੱਖਣ ਲਈ ਢੇਡ ਮਹੀਨੇ ਤੋਂ ਆ ਰਹੀ ਹਾਂ। ਉਹ ਸਾਡੇ ਸਾਰਿਆਂ ਲਈ ਛੋਟਾ ਹੈ ਪਰ ਵਧੀਆ ਪੜ੍ਹਾਉਂਦਾ ਹੈ। ਉਸ ਦੀ ਸਕਿਲ ਵਧੀਆ ਹੈ ਤੇ ਉਹ ਜੋ ਸਿਖਾਉਂਦਾ ਹੈ ਉਸ ਨੂੰ ਸਮਝਣਾ ਆਸਾਨ ਹੈ।”
Related Posts
ਚੀਨ 2025 ਤਕ ਖੇਡਾਂ ”ਤੇ ਖਰਚ ਕਰੇਗਾ 22 ਲੱਖ ਕਰੋੜ ਰੁਪਏ
ਬੀਜਿੰਗ—ਦੁਨੀਆ ਦੀ ਤੇਜ਼ੀ ਨਾਲ ਉੱਭਰਦੀ ਹੋਈ ਅਰਥ ਵਿਵਸਥਾ ਤੇ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਚੀਨ ਦੁਨੀਆ ਵਿਚ ਖੇਡਾਂ ਦੀ…
ਸਮਾਰਟਫੋਨ ਤੋਂ ਬਿਨਾਂ ਰਹੋ ਇਕ ਸਾਲ ਤੇ ਕਮਾਓ 72 ਲੱਖ ਰੁਪਏ
ਨਵੀਂ ਦਿੱਲੀ – ਜੇਕਰ ਤੁਸੀਂ ਇਕ ਸਾਲ ਤੱਕ ਬਿਨਾਂ ਸਮਾਰਟਫੋਨ ਦੇ ਰਹਿ ਸਕਦੇ ਹੋ ਤਾਂ ਤੁਹਾਡੇ ਲਈ ਬਿਹਤਰੀਨ ਮੌਕਾ ਹੈ…
ਭਾਰਤੀ ਵੋਟਾਂ ਵਿਚ ਐਨ ਆਰ ਆਈਜ ਦਾ ਵੱਧ ਰਿਹਾ ਰੁਝਾਨ
ਜਲੰਧਰ- ਜਦੋ ਵੀ ਚੋਣਾਂ ਆਉਂਦੀਆਂ ਹਨ ਤਾਂ ਸਾਡੇ ਦੇਸ਼ ਦੇ ਸਿਆਸਤਦਾਨਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ…