ਕਸੋਲ-ਹਿਮਾਚਲ ਪ੍ਰਦੇਸ਼ ਦੇ ਹਿੱਲ ਸਟੇਸ਼ਨਾਂ ਵਿਚੋਂ ਇਕ ਕਸੋਲ ਕਾਫੀ ਪ੍ਰਸਿੱਧ ਹੈ। ਕਸੋਲ ਵਿਚ ਮੌਜੂਦ ਪਾਰਵਤੀ ਨਦੀ ਇਸ ਜਗ੍ਹਾ ਨੂੰ ਬਹੁਤ ਖੂਬਸੂਰਤ ਬਣਾਉਂਦੀ ਹੈ। ਕਸੋਲ ਕੁੱਲੂ ਤੋਂ ਤਕਰੀਬਨ 42 ਕਿਲੋਮੀਟਰ ਦੂਰ ਸਥਿਤ ਹੈ ਜੋ ਤਕਰੀਬਨ 1640 ਮੀਟਰ ਦੀ ਉਚਾਈ ‘ਤੇ ਹੈ। ਕਸੋਲ ਵਿਚ ਤੁਸੀਂ ਕਈ ਥਾਵਾਂ ‘ਤੇ ਜਾ ਸਕਦੇ ਹੋ ਜਿਵੇਂ ਖੀਰਗੰਗਾ, ਸ਼ਿਮਲਾ ਜਾਂ ਮਨਾਲੀ ਦੇ ਮੁਕਾਬਲੇ ਇਹ ਛੋਟੀ ਜਿਹੀ ਜਗ੍ਹਾ ਹੈ ਪਰ ਇਥੇ ਤੁਸੀਂ ਖੁਦ ਨੂੰ ਨੇਚਰ ਦੇ ਕਾਫੀ ਨੇੜੇ ਮਹਿਸੂਸ ਕਰੋਗੇ।ਪਾਰਵਤੀ ਘਾਟੀ ਵਿਚ ਸਥਿਤ ਕਸੋਲ ਨੂੰ ਘੁੰਮਦੇ ਹੋਏ ਤੁਸੀਂ ਕਈ ਖੂਬਸੂਰਤ ਜਗ੍ਹਾ ਦੇਖ ਸਕਦੇ ਹੋ। ਜਿਥੇ ਤੁਹਾਨੂੰ ਸੈਲਾਨੀਆਂ ਦੀ ਭੀੜ ਵੀ ਨਹੀਂ ਮਿਲੇਗੀ। ਕਸੋਲ ਦੀ ਘਾਟੀ ਸੈਲਾਨੀਆਂ ਨੂੰ ਜਗ੍ਹਾ ਘੁੰਮਣ ਦਾ ਮੌਕਾ ਦਿੰਦੀ ਹੈ, ਜਿਥੇ ਸੈਲਾਨੀ ਸਵੱਛਤਾ ਨੂੰ ਨਿਹਾਰ ਸਕਦੇ ਹਨ ਅਤੇ ਖੁਲੀ ਹਵਾ ਵਿਚ ਸਾਹ ਲੈ ਕੇ ਤਾਜ਼ਗੀ ਮਹਿਸੂਸ ਕਰ ਸਕਦੇ ਹੋ।
ਕਸੋਲ ਘੁੰਮਦੇ ਹੋਏ ਤੁਸੀਂ ਖੀਰਗੰਗਾ ਟ੍ਰੈਕ ਕਰ ਸਕਦੇ ਹੋ, ਜੋ ਤਕਰੀਬਨ 12 ਕਿਮੀ ਲੰਬੀ ਟ੍ਰੈਕਿੰਗ ਹੈ, ਜਿਸ ਨੂੰ ਆਸਾਨੀ ਨਾਲ 5-6 ਘੰਟੇ ਵਿਚ ਪੂਰਾ ਕੀਤਾ ਜਾ ਸਕਦਾ ਹੈ। ਇਸ ਟ੍ਰੈਕਿੰਗ ਦੌਰਾਨ ਤੁਸੀਂ ਕਸੋਲ ਅਤੇ ਪਾਰਵਤੀ ਘਾਟੀ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖ ਸਕਦੇ ਹੋ।ਪਾਰਵਤੀ ਘਾਟੀ ਵਿਚ ਸਥਿਤ ਮਣੀਕਰਣ ਇਕ ਖੂਬਸੂਰਤ ਤੀਰਥ ਸਥਾਨ ਹੈ। ਜੋ ਬਿਆਸ ਅਤੇ ਪਾਰਵਤੀ ਨਦੀਆਂ ਦੇ ਮੱਧ ਵਿਚ ਵਸਿਆ ਹੈ। ਇਥੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਮਣੀਕਰਣ ਆਪਣੇ ਗਰਮ ਪਾਣੀ ਦੇ ਚਸ਼ਮਿਆਂ ਲਈ ਵੀ ਪ੍ਰਸਿੱਧ ਹੈ। ਇਹ ਪਾਣੀ ਦੇ ਉਹ ਕੁੰਡ ਹੁੰਦੇ ਹਨ, ਜਿਨ੍ਹਾਂ ਦਾ ਸਰੋਤ ਕੋਈ ਵੀ ਅੰਦਰੂਨੀ ਜਲਾਸ਼ਯ ਹੁੰਦਾ ਹੈ। ਗਰਮ ਪਾਣੀ ਦੇ ਇਹ ਕੁੰਡ ਚਰਮ ਅਤੇ ਗਠੀਆ ਵਰਗੇ ਰੋਗਾਂ ਲਈ ਕਾਫੀ ਕਾਰਗਰ ਮੰਨੇ ਜਾਂਦੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਥੇ ਆ ਕੇ ਚੰਗੀ ਸਿਹਤ ਦਾ ਸੁੱਖ ਭੋਗਦੇ ਹਨ। ਕਿਹਾ ਜਾਂਦਾ ਹੈ ਕਿ ਇਹ ਗਰਮ ਪਾਣੀ ਦੇ ਸਰੋਤ ਗੰਦਗੀ ਮੁਕਤ ਹੁੰਦੇ ਹਨ। ਲਗਾਤਾਰ ਕੁਝ ਦਿਨਾਂ ਤੱਕ ਇਸ ਪਾਣੀ ਵਿਚ ਇਸ਼ਨਾਨ ਕਰਨ ਨਾਲ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ।