ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7 ਨਵੰਬਰ ਨੂੰ ਦੀਵਾਲੀ ਅਤੇ 23 ਨਵੰਬਰ ਨੂੰ ਗੁਰੂਪੁਰਬ ਮੌਕੇ ਪਟਾਕੇ ਚਲਾਉਣ ਲਈ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੈ ਜਦਕਿ 19 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਇਹ ਸਮਾਂ ਸੀਮਾ ਸ਼ਾਮ 5 ਵਜੇ ਤੋਂ ਰਾਤੀਂ 8 ਵਜੇ ਤੱਕ ਹੋਵੇਗੀ। ਇਸ ਦੌਰਾਨ ਪੁਲਿਸ ਦੀ ਪੀਸੀਆਰ ਸਾਰੇ ਖੇਤਰਾਂ ਵਿੱਚ ਜਾਂਚ ਕਰੇਗੀ ਕਿ ਕੋਈ ਇਸ ਤੈਅ ਸਮਾਂ ਸੀਮਾ ਮਗਰੋਂ ਪਟਾਕੇ ਨਾ ਚਲਾਵੇ। ਹਾਈਕੋਰਟ ਬੈਂਚ ਤਿਓਹਾਰਾਂ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੱਦੇਨਜਰ ਇਸਦੇ ਲਈ ਸਮਾਂ ਤੈਅ ਕੀਤਾ ਗਿਆ ਹੈ। ਇਹ ਆਦੇਸ਼ 24 ਨਵੰਬਰ ਤੱਕ ਲਾਗੂ ਰਹੇਗਾ। ਬੈਂਚ ਨੇ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ਕਾਰਨ ਹਾਲਾਤ ਇਨ੍ਹੇ ਖ਼ਰਾਬ ਹੋ ਜਾਂਦੇ ਹਨ ਕਿ ਲੋਕਾਂ ਦਾ ਰਾਤ 10 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਸਾਂਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਹੈਕੋਰਟੀ ਨੇ ਪਟਾਕਿਆਂ ਦੀ ਵਿਕਰੀ ਖਾਸਕਰ ਲਾਇਸੰਸ ਜਾਰੀ ਕਰਨ ਬਾਰੇ ਵੀ ਸਖਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
Related Posts

ਅਰਬਾਜ਼ ਖ਼ਾਨ ਨੇ ਸ਼ੂਰਾ ਖ਼ਾਨ ਨਾਲ ਵਿਆਹ ਦੀ ਖ਼ਬਰ ਦੀ ਕੀਤੀ ਪੁਸ਼ਟੀ! ਪੈਪਸ ਦੇ ਸਵਾਲਾਂ ‘ਤੇ ਅਜਿਹੀ ਸੀ ਪ੍ਰਤੀਕਿਰਿਆ
ਮੁੰਬਈ : ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਇਕ ਵਾਰ ਫਿਰ ਵਿਆਹ ਦੇ ਬੰਧਨ ‘ਚ ਬੱਝਣ ਲਈ ਤਿਆਰ ਹਨ। ਮਲਾਇਕਾ ਅਰੋੜਾ ਤੋਂ ਤਲਾਕ…
ਸਾਰਾਗੜ੍ਹੀ ਜੰਗ ‘ਤੇ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਇਸ ਸਾਲ ਲੈ ਕੇ ਆ ਰਿਹਾ ਹੈ ਕਮਾਲ ਦੀਆਂ ਫਿਲਮਾਂ
ਕੇਸਰੀ 2019 ਵਿੱਚ ਬੌਕਸ ਆਫ਼ਿਸ ‘ਤੇ ਕਈ ਅਹਿਮ ਫ਼ਿਲਮਾਂ ਦੀ ਭਰਮਾਰ ਹੋਵੇਗੀ, ਕਈ ਬਾਇਓਪਿਕ ਫ਼ਿਲਮਾਂ ਵੀ ਬੌਕਸ ਆਫ਼ਿਸ ‘ਤੇ ਦਸਤਕ…
ਹੁਣ ਡਿਲਵਰੀ ਸਮੇਂ ਜੂਠਾ ਨਹੀਂ ਹੋ ਸਕੇਗਾ ‘ਮੀਲ’, Zomato ਨੇ ਸ਼ੁਰੂ ਕੀਤੀ ਨਵੀਂ ਪੈਕੇਜਿੰਗ
ਨਵੀਂ ਦਿੱਲੀ — ਆਨ ਲਾਈਨ ਰੈਸਟੋਰੈਂਟ ਗਾਇਡ ਅਤੇ ਆਰਡਰ ਦੇ ਜ਼ਰੀਏ ਭੋਜਨ ਦੀ ਸਪਲਾਈ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਬੁੱਧਵਾਰ…