ਜਲੰਧਰ-64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਜੋ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਹਨ, ਇਨ੍ਹਾਂ ਖੇਡਾਂ ਵਿਚੋਂ ਪੰਜਾਬ ਦੇ ਜੂਡੋ ਖਿਡਾਰੀਆਂ ਨੇ 1 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 60 ਕਿੱਲੋ ਭਾਰ ਵਰਗ ‘ਚੋਂ ਪੰਜਾਬ ਦੇ ਮੌਾਟੀ ਨੇ ਸੋਨ ਤਗਮਾ, 66 ਕਿੱਲੋ ਭਾਰ ਵਰਗ ‘ਚੋਂ ਮਹਿਕਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ ਤੇ 52 ਕਿੱਲੋ ਭਾਰ ਵਰਗ ‘ਚੋਂ ਸਵਪਨਪ੍ਰੀਤ ਕੌਰ ਤੇ ਪ੍ਰਭਸਿਮਰਨ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਜੂਡੋ ਕੋਚ ਸੁਰਿੰਦਰ ਕੁਮਾਰ ਤੇ ਕੋਚ ਅਮਰਜੀਤ ਸ਼ਾਸ਼ਤਰੀ ਵਲੋਂ ਦਿੱਤੀ ਗਈ |
Related Posts
ਮਾਂ ਦੇ ਹੱਥ ਦੀ ਬਣੀ ‘ਆਟੇ ਦੀ ਚਿੜੀ’ ਕਲ ਕਰਵਾਏਗੀ ਯਾਦ ਬੀਤਿਆ ਬਚਪਨ
ਜਲੰਧਰ— ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ‘ਆਟੇ ਦੀ ਚਿੜੀ’ ਕੱਲ ਯਾਨੀ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ…
ਹੁਣ ਲੰਡਨ ਘੁੰਮਣਾ ਹੋਵੇਗਾ ਅਸਾਨ, ਪੰਜਾਬ ਨੂੰ ਮਿਲਣ ਜਾ ਰਿਹੈ ਇਹ ਤੋਹਫਾ
ਲੰਡਨ/ਜਲੰਧਰ— ਪੰਜਾਬ ਦੇ ਲੋਕਾਂ ਨੂੰ ਜਲਦ ਹੀ ਇਕ ਹੋਰ ਹਵਾਈ ਤੋਹਫਾ ਮਿਲਣ ਜਾ ਰਿਹਾ ਹੈ। ਸਾਲ 2019 ਦੇ ਸ਼ੁਰੂ ‘ਚ…
ਸੁਪਰੀਮ ਕੋਰਟ ਨੇ ਦਿੱਤੀ ਤੀਵੀਂਆਂ ਦੇ ਹੱਕ ਚ ਤਰੀਕ ਪਰ ਤੀਵੀਂਆਂ ਹੀ ਬਣੀਆਂ ਅਪਣੀਆਂ ਭੈਣਾਂ ਦੀਆਂ ਸ਼ਰੀਕ
ਨਵੀਂ ਦਿੱਲੀ—ਸਬਰੀਮਾਲਾ ਮੰਦਿਰ ‘ਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਸੁਪਰੀਮ ਕੋਰਟ ਦੁਆਰਾ ਆਗਿਆ ਦਿੱਤੇ ਜਾਣ ਦੇ ਬਾਅਦ ਰਾਜ ਦੇ…