ਵਾਸ਼ਿੰਗਟਨ – ਅਮਰੀਕਾ ‘ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 4 ਸਾਲ ਦੌਰਾਨ 20 ਹਜ਼ਾਰ ਭਾਰਤੀਆਂ ਨੇ ਅਮਰੀਕਾ ‘ਚ ਸਿਆਸੀ ਸ਼ਰਨ ਮੰਗੀ। ਅਮਰੀਕੀ ਹੋਮਲੈਂਡ ਸਕਿ hoਓਰਿਟੀ ਮੰਤਰਾਲਾ ਨੇ ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ। ਉਕਤ ਐਸੋਸੀਏਸ਼ਨ ਪੰਜਾਬ ਤੋਂ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਕੰਮ ਕਰਦੀ ਹੈ। ਇਸ ਮੁਤਾਬਕ 2014 ‘ਚ 2306 ਵਿਅਕਤੀਆਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ‘ਚ 146 ਔਰਤਾਂ ਸਨ। 2015 ‘ਚ ਇਹ ਗਿਣਤੀ ਵਧ ਕੇ 2971 ਹੋ ਗਈ ਪਰ ਔਰਤਾਂ ਦੀ ਗਿਣਤੀ ਘੱਟ ਕੇ 96 ਰਹਿ ਗਈ। 2016 ‘ਚ 123 ਔਰਤਾਂ ਸਮੇਤ 4088 ਅਤੇ 2017 ‘ਚ 187 ਔਰਤਾਂ ਸਮੇਤ 3656 ਲੋਕਾਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ। ਅਮਰੀਕਾ ‘ਚ ਹਰ ਸਾਲ ਹਜ਼ਾਰਾਂ ਭਾਰਤੀ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੰਮ ‘ਚ ਸ਼ਾਮਲ ਏਜੰਟਾਂ ਨੂੰ ਉਹ ਕਥਿਤ ਤੌਰ ‘ਤੇ 25 ਤੋਂ 30 ਲੱਖ ਰੁਪਏ ਪ੍ਰਤੀ ਵਿਅਕਤੀ ਤੱਕ ਦਿੰਦੇ ਹਨ।
Related Posts
ਕੰਪਿਊਟਰ ਹੀ ਕਰਵਾਏਗਾ ਹੁਣ ਆਪਣੇ ਖਸਮ ਦਾ ਘੋਗਾ ਚਿੱਤ
ਨਵੀਂ ਦਿੱਲੀ, 22 ਦਸੰਬਰ -ਪੜਤਾਲੀਆ ਏਜੰਸੀਆਂ ਦੀਆਂ ਤਾਕਤਾਂ ‘ਚ ਵਾਧਾ ਕਰਦਿਆਂ ਗ੍ਰਹਿ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਨੂੰ ਪਾਸ ਕੀਤੇ…
ਇਟਲੀ ‘ਚ ਸਿੱਖ ਧਰਮ ਰਜਿਸਟਰਡ ਨਾ ਹੋਣ ਕਾਰਨ ਵਧੀਆਂ ਸਿੱਖਾਂ ਦੀਆਂ ਮੁਸ਼ਕਲਾਂ
ਰੋਮ- ਉਂਝ ਇਹ ਆਮ ਧਾਰਨਾ ਹੈ ਕਿ ਗੁਰੂ ਦਾ ਅਸਲ ਸਿੱਖ, ਧਰਮ ਲਈ ਸਦਾ ਸਿਰ ਦੇਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ…
ਇਕ ਘੰਟਾ ਜੁੱਤੀਆਂ ਝਾੜੋ , ਫਿਰ ਚਾਹੇ ਲੱਸੀ ਪੀਉ , ਚਾਹੇ ਦੁੱਧ ਕਾੜ੍ਹੋ
ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ…