ਜੀਰਕਪੁਰ : ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਨਾਕੇਬੰਦੀ ਦੌਰਾਨ ਇੱਕ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਕਾਰ ਦਾ ਚਾਲਕ ਮੌਕਾ ਵੇਖ ਕੇ ਕਾਰ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿਮਘ ਵਾਸੀ ਪਿੰਡ ਬੁੱਢਣਪੁਰ (ਪਟਿਆਲਾ) ਚੰਡੀਗੜ• ਤੋਂ ਤਸਕਰੀ ਕਰਕੇ ਸ਼ਰਾਬ ਲੈ ਕੇ ਜਾ ਰਿਹਾ ਹੈ। ਜਿਸ ਤੇ ਪੁਲਿਸ ਨੇ ਏ ਐਸ ਆਈ ਬਲਜੀਤ ਸਿੰਘ ਦੀ ਅਗਵਾਈਹੇਠ ਸਿੰਘਪੁਰਾ ਚੌਂਕ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਜਦ ਪੁਲਿਸ ਨੇ ਇੱਕ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਸਲਵਿੰਦਰ ਸਿੰਘ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 28 ਪੇਟੀਆਂ ਦੇਸ਼ੀ ਸ਼ਰਾਬ ਮਾਰਕਾ ਹਿੰਮਤ ਸੰਤਰਾਂ ਦੀਆ ਬਰਾਮਦ ਹੋਈਆਂ। ਪੁਲਿਸ ਨੇ ਕਾਰ ਸਮੇਤ ਸ਼ਰਾਬ ਜਬਤ ਕਰਕੇ ਸਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਆਰੰਬ ਕਰ ਦਿੱਤੀ ਹੈ।
Related Posts
ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ ‘ਚ ਝੋਨਾ ਲਾ ਰਹੀਆਂ ਕੁੜੀਆਂ
“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ…
ਹੁਣ ਜਾਪਾਨ ”ਚ ਸੈਲਾਨੀਆਂ ਨੂੰ ਦੇਣਾ ਪਵੇਗਾ ”ਵਿਦਾਈ ਟੈਕਸ”
ਟੋਕੀਓ — ਜ਼ਿਆਦਾਤਰ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਕਿਤੇ ਨਾ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ। ਪਰ ਜੇ…
ਮੋਦੀ ਨੂੰ ‘ਬੋਦੀ’ ਦੀ ਲੋੜ
ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ…