ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ। ਜਨਮ ਤੋਂ ਲੈ ਕੇ ਮਰਨ ਤੱਕ ਹਰ ਮੌਕੇ ‘ਤੇ ਗੀਤ ਹਨ। ਪੰਜਾਬੀਆਂ ਦੇ ਤਾਂ ਧਰਮ ਵੀ ਸੰਗੀਤ ਵਿਚ ਪਰੋਏ ਹੋਏ ਹਨ। ਹਰ ਉਮਰ ਦੇ ਗੀਤ ਅਲੱਗ-ਅਲੱਗ ਹਨ। ਇਥੋਂ ਤੱਕ ਕਿ ਸਾਜ਼ ਵੀ ਉਮਰ ਦੀਆਂ ਸੁਰਾਂ ਅਨੁਸਾਰ ਹਨ। ਬਚਪਨ, ਜਵਾਨੀ, ਅੱਧਖੜ ਤੇ ਬੁਢਾਪੇ ਦਾ ਸੰਗੀਤ ਤੇ ਸ਼ਬਦ ਵਿਲੱਖਣ ਰੰਗ ਬਿਖੇਰਦੇ ਹਨ। ਕੁੱਲ 51 ਸਾਜ਼ ਇਹ ਕਾਰਜ ਨਿਭਾਉਂਦੇ ਹਨ, ਪਰ ਪਤਾ ਨਹੀਂ ਕਿਹੋ ਜਿਹੀ ਵਾਅ ਚੱਲੀ ਹੈ ਕਿ ਅੱਜ ਸਿਰਫ਼ ਤੇ ਸਿਰਫ਼ ਰੁਮਾਂਸਵਾਦ ਹੀ ਭਾਰੂ ਹੋ ਗਿਆ ਹੈ। ਸ਼ੋਰ ਨਾਲ ਪੈਰ ਹੀ ਥਿੜਕਦੇ ਹਨ, ਦਿਲ ਦਾ ਕੋਈ ਲੈਣਾ-ਦੇਣਾ ਨਹੀਂ ਰਹਿ ਗਿਆ। ਬਚਪਨ, ਅੱਧਖੜ ਤੇ ਬੁਢਾਪੇ ਦਾ ਸੰਗੀਤ ਅਲੋਪ ਹੋ ਗਿਆ ਹੈ। ਢੋਲ ਦੇ ਸ਼ੋਰ ਵਿਚ ਸਾਰੰਗੀ ਤੇ ਹੋਰ ਕਈ ਕੁਝ ਗੁਆਚ ਗਿਆ, ਹੋਰ ਤਾਂ ਹੋਰ ਢੋਲ ਦਾ ਪੁੜਾ ਵੀ ਖੱਲ ਦੀ ਥਾਂ ਟੀਨ ਦਾ ਹੋ ਗਿਆ ਹੈ। ਉਤੋਂ ਖੁੰਬਾਂ ਵਾਂਗ ਉਗੇ ਗਾਇਕਾਂ ‘ਚੋਂ ਟਾਵੇਂ-ਟਾਵੇਂ ਨੂੰ ਹੀ ਕੋਈ ਸਾਜ਼ ਵਜਾਉਣਾ ਆਉਂਦਾ ਹੋਵੇਗਾ। ਇਸ ਸ਼ੋਰ ਦੀ ਦੌੜ ਵਿਚ ਬੋਹੜਾਂ ਥੱਲੇ ਅਖਾੜੇ ਲਾਉਣ ਦੀ ਕਿਸੇ ਕੋਲ ਹਿੰਮਤ ਹੀ ਕਿਥੇ ਹੈ? ਹੋ ਸਕਦੈ ਇਸ ਸਭ ਕਾਸੇ ਤੋਂ ਅੱਕੇ ਹੋਏ ਲੋਕ, ਪਿੰਡਾਂ ਵਿਚ ਮੁੜ ਗੌਣ ਮੰਡਲੀਆਂ ਪੈਦਾ ਕਰ ਲੈਣ।
Related Posts
ਕੋਈ ਗੱਲ ਨੀ ਜੇ ਅਰੂਸਾ ਆਲਮ ਚਲਾਉਂਦੀ ਸਰਕਾਰ ਪਰ ਸਿੱਧੂ ਦੇਸ ਦਾ ਗੱਦਾਰ ?
ਜਲੰਧਰ—ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਪ੍ਰਤੀ ਨਰਮੀ ਵਿਖਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਨਿਸ਼ਾਨੇ ‘ਤੇ…
ਸਿੱਖ ਅਟਾਰਨੀ ਤੇ ਨਸਲੀ ਟਿੱਪਣੀਆਂ ਕਰਨ ਵਾਲੇ ਪੁਲਸੀਆਂ ਦੀ ਛੁੱਟੀ
ਨਿਊ ਜਰਸੀ : ਰਾਜ ਦੇ ਪਹਿਲੇ ਸਿੱਖ ਅਟਾਰਨੀ ਗੁਰਬੀਰ ਸਿੰਘ ਗਰੇਵਾਲ ਤੇ ਟਿੱਪਣੀਆਂ ਕਰਨ ਵਾਲੇ ਪੰਜ ਪੁਲਿਸ ਵਾਲਿਆਂ ਨੂੰ ਅਸਤੀਫਾ…
ਇਹ ਵੀ ਇੱਕ ਕਲਾ ਹੈ।
ਖਾਣਾ ਬਣਾਉਣਾ ਅਤੇ ਫਿਰ ਉਸ ਬਣੇ ਖਾਣੇ ਨੂੰ ਮੇਜ ਤੇ ਪਰੋਸਣ ਦੀ ਵੀ ਇਕ ਕਲਾ ਹੈ।ਦਾਲ ,ਸਬਜੀ, ਰੋਟੀ ,ਚਾਵਲ ਜਾਂ…