ਬਰਲਿਨ– ਵਿਕਾਸਸ਼ੀਲ ਦੇਸ਼ਾਂ ’ਚ ਸੜਕੀ ਟ੍ਰੈਫਿਕ ਤੋਂ ਨਿਕਲਣ ਵਾਲਾ ਕਾਲਾ ਧੂੰਅਾਂ (ਅਸ਼ੁੱਧ ਕਾਰਬਨ ਕਣ ਭਰਪੂਰ) ਕਾਫੀ ਉਚਾਈ ਤੱਕ ਪਹੁੰਚ ਕੇ ਵਾਯੂ ਮੰਡਲ ’ਚ ਦੂਰ-ਦੂਰ ਤੱਕ ਖਿਲਰ ਸਕਦਾ ਹੈ, ਜਿਸ ਨਾਲ ਗਲੋਬਲ ਵਾਰਮਿੰਗ ਵਧਦੀ ਹੈ। ਇਕ ਅਧਿਐਨ ’ਚ ਅਜਿਹਾ ਦੇਖਿਆ ਗਿਆ ਹੈ।
ਜਰਮਨੀ ਦੀ ਲੇਬਨੀਜ ਇੰਸਟੀਚਿਊਟ ਫਾਰ ਟ੍ਰੋਪੋਸਫੇਰਿਕ ਰਿਸਰਚ (ਟ੍ਰੋਪੋਸ) ਦੇ ਖੋਜਕਾਰਾਂ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਘਟਾਉਣ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਵਿਕਸਿਤ ਹੋ ਰਹੇ ਸ਼ਹਿਰੀ ਇਲਾਕਿਅਾਂ ਦੀ ਆਬਾਦੀ ਦੀ ਸਿਹਤ ਨੂੰ ਬਚਾਈ ਰੱਖਣ ਲਈ ਡੀਜ਼ਲ ਕਾਰਾਂ ’ਚੋਂ ਨਿਕਲਣ ਵਾਲੇ ਅਸ਼ੁੱਧ ਕਾਰਬਨ ਕਣ ਵਰਗੇ ਪ੍ਰਦੂਸ਼ਕ ਤੱਤਾਂ ਨੂੰ ਸੜਕੀ ਟ੍ਰੈਫਿਕ ਨਾਲ ਘੱਟ ਕਰਨਾ ਚੋਟੀ ਦੀ ਪਹਿਲ ’ਚ ਸ਼ਾਮਲ ਹੋਣਾ ਚਾਹੀਦਾ ਹੈ। ਅਧਿਐਨ ਮੁਤਾਬਕ ਜਲਣਸ਼ੀਲ ਪ੍ਰਕਿਰਿਆਵਾਂ ਤੋਂ ਨਿਕਲਣ ਵਾਲੇ ਅਸ਼ੁੱਧ ਕਾਰਬਨ ਕਣ ਹਵਾ ਪ੍ਰਦੂਸ਼ਣ ਲਈ ਅਹਿਮ ਤਰੀਕੇ ਨਾਲ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਉਸ ’ਚ ਭਾਰੀ ਧਾਤੂ ਅਤੇ ਅਜਿਹੇ ਹਾਈਡ੍ਰੋਕਾਰਬਨ ਮੌਜੂਦ ਹੁੰਦੇ ਹਨ, ਜੋ ਜ਼ਹਿਰੀਲੇ ਹਨ।