ਪੈਰਿਸ— ਬ੍ਰਾਜ਼ੀਲ ਤੋਂ ਇਟਲੀ ਜਾ ਰਹੇ ਇਕ ਕੰਟੇਨਰ ਜਹਾਜ਼ ਦੇ ਡੁੱਬਣ ਨਾਲ ਉਸ ਵਿਚ ਲਿਜਾਈਆਂ ਜਾ ਰਹੀਆਂ 2,000 ਮਹਿੰਗੀਆਂ ਕਾਰਾਂ ਡੁੱਬ ਗਈਆਂ। ਇਹ ਘਟਨਾ ਬੀਤੇ ਹਫਤੇ ਫਰਾਂਸ ਤੱਟ ‘ਤੇ ਅਟਲਾਂਟਿਕ ਮਹਾਸਾਗਰ ਵਿਚ ਵਾਪਰੀ। ਸਮੁੰਦਰ ਦੀ ਡੂੰਘਾਈ ਵਿਚ ਡੁੱਬੀਆਂ ਕਾਰਾਂ ਵਿਚ 37 ਪੌਰਸ਼ ਕਾਰਾਂ ਵੀ ਸ਼ਾਮਲ ਹਨ, ਜੋ ਕਾਫੀ ਮਹਿੰਗੀਆਂ ਹੁੰਦੀਆਂ ਹਨ। ਭਾਵੇਂਕਿ ਜਹਾਜ਼ ਦੇ ਡੁੱਬਣ ਨਾਲ ਕਿਸੇ ਦੀ ਮੌਤ ਨਹੀਂ ਹੋਈ ਅਤੇ ਸਮਾਂ ਰਹਿੰਦੇ ਬ੍ਰਿਟਿਸ਼ ਮਿਲਟਰੀ ਨੇ ਮੁਹਿੰਮ ਚਲਾ ਕੇ ਜਹਾਜ਼ ਵਿਚ ਸਵਾਰ ਚਾਲਕ ਦਲ ਦੇ 27 ਮੈਂਬਰਾਂ ਨੂੰ ਬਚਾ ਲਿਆ।
ਜਹਾਜ਼ ਦਾ ਨਾਮ ‘ਗ੍ਰੈਂਡੇ ਅਮਰੀਕਾ’ ਸੀ। ਇਸ ਵਿਚ ਆਊਡੀ ਕੰਪਨੀ ਦੀਆਂ ਕਈ ਕਾਰਾਂ ਲਿਜਾਈਆਂ ਜਾ ਰਹੀਆਂ ਸਨ। ਡੁੱਬੀ ਹੋਈ ਹਰੇਕ ਪੌਰਸ਼ ਕਾਰ ਦੀ ਕੀਮਤ 3.88 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੌਰਸ਼ ਦਾ 911 GT2 RS ਮਾਡਲ ਕੁਝ ਸਮਾਂ ਪਹਿਲਾਂ ਹੀ ਲਾਂਚ ਹੋਇਆ ਹੈ। ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਹਾਜ਼ ਦੇ ਡੁੱਬਣ ਨਾਲ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ।
ਜਹਾਜ਼ 12 ਮਾਰਚ ਨੂੰ ਆਪਣੀ ਤੈਅ ਦਿਸ਼ਾ ਵਿਚ ਫਰਾਂਸ ਦੇ ਬ੍ਰੈਸਟ ਤੋਂ ਦੱਖਣ-ਪੱਛਮ ਵਿਚ ਲੱਗਭਗ 150 ਸਮੁੰਦਰੀ ਮੀਲ ਦੀ ਦੂਰੀ ‘ਤੇ ਸਮੁੰਦਰ ਦੀ ਸਤਹਿ ਤੋਂ 15,0000 ਫੁੱਟ ਦੀ ਡੂੰਘਾਈ ਵਿਚ ਸੀ। ਉਦੋਂ ਉਸ ਵਿਚ ਅੱਗ ਲੱਗ ਗਈ। ਇਸ ਦੇ ਕੁਝ ਦੇਰ ਬਾਅਦ ਜਹਾਜ਼ ਡੁੱਬ ਗਿਆ।
ਇਸ ਮਾਮਲੇ ਵਿਚ ਜਰਮਨ ਕੰਪਨੀ ਪੌਰਸ਼ੇ ਨੇ ਆਪਣੇ ਗਾਹਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਕਾਰ ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ। ਕੰਪਨੀ ਕੁਝ ਹੀ ਦਿਨਾਂ ਵਿਚ ਨਵਾਂ ਨਿਰਮਾਣ ਕੰਮ ਸ਼ੁਰੂ ਕਰਨ ਵਾਲੀ ਹੈ।