ਚੰਡੀਗੜ੍ਹ : ਪੰਜਾਬ ਪੁਲਸ ਦੇ ਜਵਾਨ ਅਤੇ ਅਧਿਕਾਰੀ 18 ਮਾਰਚ ਤੋਂ ਗਰਮੀ ਦੇ ਮੌਸਮ ਵਾਲੀ ਵਰਦੀ ‘ਚ ਹੀ ਨਜ਼ਰ ਆਉਣਗੇ। ਪੰਜਾਬ ਦੇ ਡੀ. ਜੀ. ਪੀ. ਵਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਹੁਕਮ ਸਾਰੇ ਪੁਲਸ ਮੁਖੀਆਂ, ਪੁਲਸ ਮੁੱਖ ਦਫਤਰ ਦੀਆਂ ਬ੍ਰਾਂਚਾਂ ਦੇ ਮੁਖੀਆਂ ਦੇ ਨਾਂ ਜਾਰੀ ਕਰ ਦਿੱਤਾ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ 18 ਮਾਰਚ, 2019 ਤੋਂ ਪੰਜਾਬ ਪੁਲਸ ‘ਚ ਸਾਰੇ ਰੈਂਕ ਦੇ ਅਧਿਕਾਰੀ-ਕਰਮਚਾਰੀ ਗਰਮੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨਣਗੇ। ਹਾਲਾਂਕਿ ਹੁਕਮ ‘ਚ ਇਹ ਵੀ ਕਿਹਾ ਗਿਆ ਹੈ ਕਿ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਸਾਰੇ ਅਧਿਕਾਰੀ-ਕਰਮਚਾਰੀ 31 ਮਾਰਚ, 2019 ਤੱਕ ਸ਼ਾਮ/ਰਾਤ ਦੇ ਸਮੇਂ ਡਿਊਟੀ ਦੌਰਾਨ ਸਰਦੀ ਦੇ ਮੌਸਮ ਲਈ ਨਿਰਧਾਰਿਤ ਵਰਦੀ ਪਹਿਨ ਸਕਦੇ ਹਨ।
Related Posts
ਹਰਿਆਣਾ ਵਿੱਚ ਕਰੋਨਾ ਕਾਰਨ 10ਵੀਂ ਮੌਤ
ਪਾਣੀਪਤ : ਲੌਕਡਾਊਨ ਫ਼ੇਜ਼-3 ਦਾ ਅੱਜ 7ਵਾਂ ਦਿਨ ਹੈ। ਫ਼ਰੀਦਾਬਾਦ ਵਿੱਚ ਲਾਗ ਕਾਰਨ ਤੀਜੀ ਮੌਤ ਹੋ ਗਈ ਹੈ। ਜਦਕਿ ਪ੍ਰਦੇਸ਼…
ਕੀ ਵੋਟ ਪਾਉਣ ਵੇਲੇ ਕਿਸਾਨ ਆਪਣੇ ਹੀ ਮੁੱਦਿਆਂ ਤੋਂ ਭਟਕ ਜਾਂਦੇ ਹਨ
ਜਲੰਧਰ:ਪਿਛਲੇ ਸਾਲਾਂ ਵਿੱਚ ਪੂਰੇ ਦੇਸ ਵਿੱਚ ਵੱਡੇ-ਵੱਡੇ ਕਿਸਾਨ ਅੰਦੋਲਨ ਹੋਏ। ਉਨ੍ਹਾਂ ਦੀਆਂ ਮੁੱਖ ਮੰਗਾਂ ਸਨ ਕਿ ਦੁੱਧ, ਗੰਨਾ ਅਤੇ ਬਾਕੀ…
ਕੀ ਜਨੂੰਨ ਵੀ ਕਿਸੇ ਦੀ ਜਾਨ ਲੈ ਸਕਦਾ ਹੈ
ਟੋਰਾਂਟੋ — ਕੈਨੇਡਾ ‘ਚ ਇਕ ਵੀਡੀਓ ਸ਼ੂਟ ਦੌਰਾਨ ਜਹਾਜ਼ ਤੋਂ ਹੇਠਾਂ ਡਿੱਗਣ ਕਾਰਨ ਰੈਪਰ ਦੀ ਮੌਤ ਹੋ ਗਈ। ਉਸ ਦੀ…