ਨਵੀਂ ਦਿੱਲੀ— ਸਰਕਾਰ ਦੇਸ਼ ਦੇ ਅਸੰਗਠਿਤ ਖੇਤਰ ‘ਚ ਸਭ ਤੋਂ ਕਮਜ਼ੋਰ 25 ਫੀਸਦੀ ਹਿੱਸੇ ਲਈ ਇਨਕਮ ਸਕਿਓਰਿਟੀ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ 10 ਕਰੋੜ ਮਜ਼ਦੂਰਾਂ ਨੂੰ 60 ਸਾਲ ਦੀ ਉਮੀਰ ‘ਚ ਇਕ ਘੱਟੋ-ਘੱਟ ਪੈਨਸ਼ਨ ਦੀ ਗਾਰੰਟੀ ਦਿੱਤੀ ਜਾਵੇਗੀ। 15 ਹਜ਼ਾਰ ਰੁਪਏ ਤਕ ਕਮਾਉਣ ਵਾਲੇ 10 ਕਰੋੜ ਮਜ਼ਦੂਰਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ।60 ਸਾਲ ਦੀ ਉਮਰ ਹੋਣ ਮਗਰੋਂ ਇਨ੍ਹਾਂ ਨੂੰ 3,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।
ਸਰਕਾਰ ਦਾ ਮੰਨਣਾ ਹੈ ਕਿ ਵਰਕਰਾਂ ਦੇ ਇਸ ਹਿੱਸੇ ਨੂੰ ਕੋਈ ਸਮਾਜਿਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ 60 ਸਾਲ ਦੀ ਉਮਰ ‘ਚ ਪਹੁੰਚਣ ‘ਤੇ ਉਹ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦੇ।