ਫਾਜ਼ਿਲਕਾ ਪੁਲਿਸ ਵੱਲੋਂ ਆਮ ਪਬਲਿਕ ਦੀ ਸਹੂਲਤਾ ਲਈ ਅਤੇ ਉਹਨਾ ਨੂੰ ਐਮਰਜੈਂਸੀ ਸੇਵਾਵਾਂ ਦੇਣ ਹਿੱਤ ਅਤੇ ਘਰੇਲੂ ਵਸਤਾਂ (ਰੁਟੀਨ ਸਰਵਸਿਜ) ਦੀ ਹੋਮ ਡਿਲੀਵਰੀ ਲਈ ਪੁਲਿਸ ਐਮਰਜੰਸੀ ਸਰਵਿਸ ਐਪ (PESA ) ਚਲਾਈ ਗਈ ਹੈ, ਜੋ ਪਲੇਅ ਸਟੋਰ ਤੋਂ ਡਾਉਨਲੋਡ https://play.google.com/store/apps/details?id=com.pesa.user ਕਰਨ ਤੋਂ ਇਲਾਵਾ ਵੈਬ ਸਾਇਟ ਦੇ ਲਿੰਕ https://pesappindia.com ਰਾਹੀਂ ਵੀ ਡਾਉਨਲੋਡ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਐਪ ਦਾ ਲਿੰਕ ਅਤੇ ਵਾਰਕੋਡ ਫਾਜ਼ਿਲਕਾ ਪੁਲਿਸ ਦੀ ਵੈਬਸਾਇਟ ’ਤੇ ਵੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਦੋ ਤਰ੍ਹਾਂ ਦੀਆਂ ਐਮਰਜੈਂਸੀ ਤੇ ਰੋਜ਼ਾਨਾ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਐਮਰਜੰਸੀ ਸੇਵਾਵਾਂ ’ਚ ਮੈਡੀਕਲ ਐਮਰਜੈਂਸੀ, ਵੈਟਨਰੀ ਡਾਕਟਰ, ਪਲੰਬਰ, ਇਲੈਕਟਰੀਸਨ, ਗੈਸ, ਖਾਣ ਪੀਣ ਦੀਆਂ ਵਸਤਾਂ ਅਤੇ ਰੋਜ਼ਾਨਾ ਦੀਆਂ ਸਵੇਵਾਂ ਵਿੱਚ ਆਟਾ, ਦਾਲਾਂ, ਖੰਡ, ਗੁੜ, ਚਾਹ ਪੱਤੀ, ਘਿਓ, ਮਸਾਲੇ, ਟੂਥ ਪੇਸਟ, ਸਾਬਣ ਅਤੇ ਹੋਰ ਕਰਿਆਨੇ ਆਦਿ ਦਾ ਸਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਉਪਰੋਕਤ ਐਮਰਜੈਂਸੀ ਸੇਵਾਂਵਾ ਅਤੇ ਘਰੇਲੂ ਲੋੜੀਂਦੀਆਂ ਵਸਤਾਂ (ਰੁਟੀਨ ਸਰਵਸਿਜ) ਨਾਲ ਸਬੰਧਤ ਸਮਾਨ ਘਰ ਬੈਠ ਕੇ ਹੀ ਹੋਮ ਡਲਿਵਰੀ ਰਾਹੀਂ ਖਰੀਦ/ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਮਾਨ ਦੀ ਬਣਦੀ ਰਕਮ ਦਾ ਭੁਗਤਾਨ ਡਿਲੀਵਰੀ ਕਰਨ ਵਾਲੇ ਵਿਅਕਤੀ ਨੂੰ ਸਿੱਧੇ ਤੌਰ ’ਤੇ ਕੀਤਾ ਜਾਵੇ।