ਕਰਨਾਟਕ—ਕਰਨਾਟਕ ਦੇ ਚਮਰਾਜਗੰਜ ‘ਚ ਪ੍ਰਸ਼ਾਦ ਖਾਣ ਵਾਲੇ ਸ਼ਰਧਾਲੂਆਂ ਨੇ ਇਹ ਸਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਪ੍ਰਸ਼ਾਦ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੇਗਾ। ਪ੍ਰਸ਼ਾਦ ਖਾਣ ਤੋਂ ਬਾਅਦ ਅਚਾਨਕ ਸ਼ਰਧਾਲੂਆਂ ਦੀ ਤਬੀਅਤ ਵਿਗੜਨ ਲੱਗੀ ਅਤੇ ਦੇਖਦੇ ਹੀ ਦੇਖਦੇ 12 ਲੋਕਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਚਾਮਰਾਜਨਗਰ ਐੱਸ.ਪੀ. ਧਰਮਿੰਦਰ ਕੁਮਾਰ ਮੀਣਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਅਤੇ ਕਮਿਸ਼ਨਰ ਨੇ ਮੰਡਯਾ ਅਤੇ ਮੈਸੂਰ ਦੇ ਡੀ.ਐੱਚ.ਓ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਚਾਮਰਾਜਨਗਰ ‘ਚ ਸਿਹਤ ਵਿਭਾਗ ਨੂੰ ਸਾਰੀਆਂ ਜ਼ਰੂਰਤੀ ਚੀਜ਼ਾਂ ਮੁਹੱਈਆ ਕਰਵਾਉਣ।
ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਪ੍ਰਸ਼ਾਦ ਖਾਦਾ ਸੀ। ਜਿਨ੍ਹਾਂ ਲੋਕਾਂ ਨੇ ਪ੍ਰਸ਼ਾਦ ਖਾਦਾ ਉਨ੍ਹਾਂ ਲੋਕਾਂ ਦੀ ਹਾਲਤ ਵਿਗੜਨ ਲੱਗੀ। ਇਸ ਦੇ ਚੱਲਦੇ ਖੇਤਰ ‘ਚ ਅਫਰਾ-ਤਫੜੀ ਮੱਚ ਗਈ। ਲੋਕਾਂ ਦੀ ਵਿਗੜਦੀ ਹਾਲਤ ਵਿਚਾਲੇ ਕਈ ਸ਼ਰਧਾਲੂਆਂ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਜਾਰੀ ਹੈ।
ਐਕਸ਼ਨ ‘ਚ ਆਏ ਮੁੱਖ ਮੰਤਰੀ ਐੱਚ.ਡੀ. ਕੁਮਾਰਸੁਆਮੀ
ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸੁਆਮੀ ਨੇ ਇਸ ਘਟਨੀ ‘ਤੇ ਕਿਹਾ ਕਿ ਇਹ ਬਹੁਤ ਦੁਖਦਾਈਕ ਘਟਨਾ ਹੈ, ਜੋਕਿ ਕਾਮਗੇਰੇ ਪਿੰਡ ‘ਚ ਘਟੀ ਹੈ।