ਨਵੀਂ ਦਿੱਲੀ—ਚੋਣਾਂ ਤੋਂ ਪਹਿਲਾਂ 19 ਮਾਰਚ ਨੂੰ ਜੀ.ਐੱਸ.ਟੀ. ਕਾਊਂਸਿਲ ਦੀ ਮੀਟਿੰਗ ਹੋਣੀ ਤੈਅ ਹੈ। 24 ਫਰਵਰੀ ਨੂੰ ਹੋਈ ਮੀਟਿੰਗ ‘ਚ ਜੀ.ਐੱਸ.ਟੀ. ਕਾਊਂਸਿਲ ਰੀਅਲ ਅਸਟੇਟ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਸੀ। ਜੀ.ਐੱਸ.ਟੀ. ਕਾਊਂਸਿਲ ਨੇ ਅੰਡਰ ਕੰਸਟਰਕਸ਼ਨ ਘਰਾਂ ‘ਤੇ ਟੈਕਸ ਦੀਆਂ ਦਰਾਂ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਸੀ ਨਾਲ ਹੀ ਅਫੋਰਡੇਬਲ ਘਰਾਂ ‘ਤੇ ਜੀ.ਐੱਸ.ਟੀ. ਦੀਆਂ ਦਰਾਂ ਨੂੰ ਘਟਾ ਕੇ 1 ਫੀਸਦੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅੰਡਰ ਕੰਸਟਰਕਸ਼ਨ ਘਰਾਂ ‘ਤੇ 12 ਫੀਸਦੀ ਅਤੇ ਅਫੋਰਡੇਬਲ ਘਰਾਂ ‘ਤੇ 8 ਫੀਸਦੀ ਜੀ.ਐੱਸ.ਟੀ. ਲੱਗ ਰਿਹਾ ਸੀ। ਜੀ.ਐੱਸ.ਟੀ. ਕਾਊਂਸਿਲ ਨੇ ਨਵੀਂਆਂ ਦਰਾਂ ਨੂੰ 1 ਅਪ੍ਰੈਲ 2019 ਤੋਂ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਸੀ ਨਾਲ ਹੀ ਲੋਕਾਂ ਨੂੰ ਇਸ ਦਾ ਫਾਇਦਾ ਦੇਣ ਲਈ ਵਿਸਤ੍ਰਿਤ ਗਾਈਡਲਾਈਨ ਅਗਲੀ ਮੀਟਿੰਗ ‘ਚ ਜਾਰੀ ਕਰਨ ਦੀ ਗੱਲ ਕਹੀ ਹੈ।
ਹੁਣ ਜੀ.ਐੱਸ.ਟੀ. ਕਾਊਂਸਿਲ 19 ਮਾਰਚ ਨੂੰ ਹੋਣ ਵਾਲੀ ਮੀਟਿੰਗ ‘ਚ ਰਿਐਲਟੀ ਸੈਕਟਰ ‘ਚ ਜੀ.ਐੱਸ.ਟੀ. ਦਰਾਂ ਘਟ ਕਰਨ ਦਾ ਲਾਭ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਲਈ ਵਿਸਤ੍ਰਿਤ ਗਾਈਡਲਾਈਨ ਜਾਰੀ ਕਰੇਗੀ। ਇਹ ਗਾਈਡਲਾਈਨ ਜਾਰੀ ਹੋਣ ਤੋਂ ਬਾਅਦ ਤੈਅ ਹੋ ਜਾਵੇਗਾ ਕਿ ਤੁਸੀਂ ਕਿਸ ਤਰ੍ਹਾਂ ਸਸਤਾ ਘਰ ਖਰੀਦ ਸਕਦੇ ਹੋ। ਜਾਣਕਾਰਾਂ ਦਾ ਕਹਿਣਾ ਹੈ ਕਿ ਹੋਲੀ ਤੋਂ ਪਹਿਲਾਂ ਗਾਈਡਲਾਈਨ ਜਾਰੀ ਹੋਣ ਨਾਲ ਘਰ ਖਰੀਦਣ ਵਾਲਿਆਂ ਨੂੰ ਰਾਹਤ ਜ਼ਰੂਰ ਮਿਲੇਗੀ।
ਰੀਅਲ ਅਸਟੇਟ ਸੈਕਟਰ ‘ਚ ਜੀ.ਐੱਸ.ਟੀ. ਦਰਾਂ ਘਰ ਹੋਣ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਇਹ ਸੁਨਹਰਾ ਮੌਕਾ ਹੈ। ਜੇਕਰ ਤੁਸੀਂ ਪਹਿਲੀ ਵਾਰ ਘਰ ਅੰਡਰ ਕੰਸਟਰਕਸ਼ਨ ਪ੍ਰਾਜੈਕਟ ‘ਚ ਫਲੈਟ ਖਰੀਦ ਰਹੇ ਹੋ ਤਾਂ ਹੁਣ ਤੱਕ 12 ਫੀਸਦੀ ਦੀ ਦਰ ਨਾਲ ਜੀ.ਐੱਸ.ਟੀ. ਦਾ ਭੁਗਤਾਨ ਕਰਨਾ ਹੁੰਦਾ ਹੈ। ਉੱਧਰ ਇਕ ਅਪ੍ਰੈਲ ਤੋਂ ਇਹ ਦਰ ਘਟ ਕੇ 5 ਫੀਸਦੀ ਹੋ ਜਾਵੇਗੀ। ਭਾਵ ਜੀ.ਐੱਸ.ਟੀ. ‘ਚ 7 ਫੀਸਦੀ ਦੀ ਕਮੀ। ਇਸ ਦੇ ਚੱਲਦੇ 45 ਲੱਖ ਰੁਪਏ ਦੀ ਪ੍ਰਾਪਰਟੀ ‘ਤੇ 3.15 ਲੱਖ ਰੁਪਏ ਦੀ ਸਿੱਧੀ ਬਚਤ ਹੋਵੇਗੀ। ਜੇਕਰ ਤੁਸੀਂ ਪਹਿਲੀ ਵਾਰ ਘਰ ਖਰੀਦਣ ਜਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹੋਮ ਲੋਨ ‘ਤੇ 2.67 ਲੱਖ ਰੁਪਏ ਦੀ ਸਬਸਿਡੀ ਮਿਲੇਗੀ। ਇਸ ਤਰ੍ਹਾਂ ਕੁਲ 5.82 ਲੱਖ ਰੁਪਏ ਦੀ ਬਚਤ ਹੋਵੇਗੀ।