ਨਵੀਂ ਦਿੱਲੀ : ਹੁਣ ਕੋਈ ਵੀ ਬੰਦਾ ਇੱਕ ਦਰਮਿਆਨੇ ਹੋਟਲ ‘ਚ ਖਾਣਾ ਖਾਣ ਦੇ ਮੁੱਲ ‘ਚ ਆਸਮਾਨ ‘ਚ ਉਡਾਰੀਆਂ ਲਗਾ ਸਕਦਾ ਹੈ। ਜਹਾਜ਼ ਕੰਪਨੀ ਏਅਰ ਏਸ਼ੀਆਂ ਦੇਸੀ ਬੰਦਿਆ ਦੇ ਜਹਾਜ ‘ਚ ਬੈਠੇ ਸੁਪਨੇ ਨੂੰ ਸੱਚ ਕਰਨ ਜਾ ਰਹੀ ਹੈ ।ਕੰਪਨੀ 23 ਸਤੰਬਰ ਤੋਂ ਪਹਿਲਾ ਟਿਕਟ ਬੁੱਕ ਕਰਨ ਦੀ ਪੇਸ਼ਕਸ਼ ਦੇ ਰਹੀ ਹੈ , ਟਿਕਟ ਕੰਪਨੀ ਦੀ ਐਪ ਜਾ ਵੈਬ ਸਾਈਟ ਤੇ ਬੁੱਕ ਕਰਨਾ ਹੋਵੇਗਾ ।ਇਹ ਪੇਸ਼ਕਸ਼ 21 ਘਰੇਲੂ ਰੂਟਾਂ ਤੇ ਦਿੱਤੀ ਜਾ ਰਹੀ ਹੈ।ਇਹਨਾਂ ਵਿੱਚ ਹੈਦਰਾਬਾਦ ,ਵਿਸ਼ਾਖਾਪਟਨਮ, ਕੌਚੀ, ਚੰਡੀਗੜ੍ਹ, ਅੰਮ੍ਰਿਤਸਰ , ਸੂਰਤ ,ਜੈਪੁਰ, ਭੁਬਨੇਸ਼ਵਰ, ਇੰਦੋਰ,ਗੁਹਾਟੀ, ਬੰਗਲੋਰ, ਨਵੀ ਦਿੱਲੀ, ਕੋਲਕਤਾ ਸ਼ਾਮਿਲ ਹਨ।ਕੰਪਨੀ ਮੁਤਾਬਕ ਇਹ ਪੇਸ਼ਕਾਰੀ ਦਾ ਲਾਭ ਲੈਣ ਲਈ 17 ਸਤੰਬਰ ਤੋਂ 23 ਸਤੰਬਰ ਦੇ ਵਿੱਚ ਟਿਕਟ ਬੁੱਕ ਕਰਨੀ ਹੋਵੇਗੀ। ਇਹ ਸਫ਼ਰ 17 ਸਤੰਬਰ ਤੋਂ 30 ਨਵੰਬਰ 2019ਦੇ ਵਿੱਚ ਕੀਤਾ ਜਾ ਸਕਦਾ ਹੈ।
Related Posts
ਸਿਡਨੀ ‘ਚ ਚਮਕੇਗੀ ਹਿੰਦੀ, ਪੰਜਾਬੀ ਕਦੋਂ ਬਣੇਗੀ ਧੀ ਛਿੰਦੀ
ਸਿਡਨੀ — ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਇਕ ਵੱਖਰੀ ਸਹੂਲਤ ਦਿੱਤੀ ਜਾ ਰਹੀ ਹੈ। ਉਹ…
ਪੈਰਾਂ ਹੇਠੋਂ ਨਿਕਲ ਗਈ ਜ਼ਮੀਨ, ਕੋਈ ਹੋਰ ਹੀ ਵਜਾ ਗਿਆ ਬੀਨ
ਇਹ ਬ੍ਰਿਟੇਨ ‘ਚ ਰਹਿਣ ਵਾਲੇ ਇੱਕ ਸਫ਼ਲ ਵਪਾਰੀ ਦੀ ਕਹਾਣੀ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਜਿਨ੍ਹਾਂ ਵਿੱਚੋਂ ਜੁੜਵਾਂ…
ਵੱਡੀ ਸੜਕ ਤੋਂ ਮੋੜ ਕਿਵੇਂ ਮੁੜੀਏ ?
ਲੁਧਿਆਣਾ:ਸੂਬੇ ਦੀਆਂ ਬਹੁਤ ਸਾਰੀਆਂ ਵੱਡੀਆਂ ਸੜਕਾਂ ਦੇ ਚਾਰ-ਮਾਰਗੀ ਹੋ ਜਾਣ ਅਤੇ ਵਿੱਚ ਡਵਾਇਡਰ ਬਣਨ ਕਰਕੇ ਜਿਥੇ ਆਵਾਜਾਈ ਸੌਖੀ ਤੇ ਵੱਧ…