ਟੋਕੀਉ : ਅਮਰੀਕਾ ਦੇ ਨੀਲ ਆਰਮਸਟਰਾਂਗ ਵੱਲੋਂ 1972 ਵਿਚ ਚੰਨ ਤੇ ਪੁੱਜਣ ਦਾ ਦਾਅਵਾ ਕੀਤਾ ਗਿਆ ਸੀ ਭਾਵੇਂ ਕਿ ਇਸ ਬਾਰੇ ਹਾਲੇ ਵੀ ਬਹੁਤ ਸਾਰੇ ਵਿਵਾਦ ਹਨ ਕਿ ਅਜਿਹਾ ਕਦੇ ਹੋਇਆ ਹੀ ਨਹੀਂ ਤੇ ਇਹ ਸਭ ਕੁੱਝ ਅਮਰੀਕਾ ਨੇ ਰੂਸ ਨੂੰ ਠਿੱਬੀ ਲਾਉਣ ਲਈ ਡਰਾਮਾ ਕੀਤਾ ਸੀ। ਪਰ ਜੇ ਇਸ ਨੂੰ ਸੱਚ ਮੰਨ ਲਿਆ ਜਾਵੇ ਤਾਂ 1972 ਤੋਂ ਬਾਅਦ ਪਹਿਲੀ ਵਾਰ ਇਕ ਜਪਾਨੀ ਕਾਰੋਬਾਰੀ ਯੋਸਾਕੂ ਮੇਜਬਾ ਚੰਦ ਮਾਮੇ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਉਸ ਨੇ ਰਾਕਟ ਬਣਾਉਣ ਵਾਲੀ ਕੰਪਨੀ ਸਪੇਸਏਕਸ ਨਾਲ ਅਰਬਾਂ ਰੁਪਏ ਦਾ ਸਮਝੌਤਾ ਕੀਤਾ ਹੈ। ਪਿਛਲੇ ਪੰਜਾਹ ਸਾਲਾਂ ਵਿਚ ਯੋਸਾਕੂ ਅਜਿਹਾ ਬੰਦਾ ਹੋਵੇਗਾ ਜਿਹੜਾ ਚੰਨ ਤੇ ਜਾਵੇਗਾ ਅਤੇ ਜੇ ਸੁੱਖ ਸਾਂਦ ਰਹੀ ਤਾਂ ਵਾਪਸ ਆਵੇਗਾ। ਯੋਸਾਕੂ ਏਕਸ ਰਾਕਟ ਰਾਹੀਂ 2023 ਵਿਚ ਚੰਨ ਤੇ ਜਾਵੇਗਾ। ਯੋਸਾਕੂ ਨੇ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਚੰਨ ਨਾਲ ਪਿਆਰ ਹੈ। ਇਹ ਮੇਰੀ ਜ਼ਿੰਦਗੀ ਦਾ ਸੁਪਨਾ ਹੈ। ਯੋਸਾਕੂ ਜਪਾਨ ਦੇ ਸਭ ਤੋਂ ਵੱਡੇ ਫੈਸ਼ਨ ਮਾਲ ਦਾ ਮਾਲਕ ਤੇ ਜਪਾਨ ਦਾ 18ਵਾਂ ਸਭ ਤੋਂ ਅਮੀਰ ਬੰਦਾ ਹੈ।
Related Posts
ਪ੍ਰੋਡਕਸ਼ਨ ਸਟੇਜ ’ਚ ਪਹੁੰਚਿਆ Apple AirPower ਵਾਇਰਲੈੱਸ ਚਾਰਜਿੰਗ ਪੈਡ
ਨਵੀ ਦਿਲੀ –ਅਮਰੀਕੀ ਕੰਪਨੀ ਐਪਲ ਨੇ 2017 ’ਚ ਆਈਫੋਨ X ਦੇ ਨਾਲ ਵਾਇਰਲੈੱਸ ਚਾਰਜਿੰਗ ਪੈਡ ਨਾਲ ਜੁੜੀ ਅਨਾਊਂਸਮੈਂਟ ਕੀਤੀ ਸੀ,…
ਭਾਈ ਜੈ ਸਿੰਘ ਖਲਕਟ
ਸਾਡੇ ਪੁਰਖਿਆਂ ਦੁਆਰਾ ਸਿਰਜੇ ਇਤਿਹਾਸ ਦੀ ਪੀੜਾ ਅਤੇ ਗੌਰਵ ਨੂੰ ਮਹਿਸੂਸ ਕਰਦਿਆਂ ਸਾਡੇ ਸਿਰ ਸਦਾ ਹੀ ਇਨ੍ਹਾਂ ਅੱਗੇ ਝੁਕਦੇ ਹਨ।…
ਪੰਜਾਬ ਚ ਕਰਫਿਊ ਦੌਰਾਨ ਕੋਈ ਵੀ ਰਿਆਇਤ ਨਹੀਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਜ ਵਿਚ ਕਰਫਿਊ ਦੌਰਾਨ ਕਿਸੇ ਕਿਸਮ ਦੀ ਢਿੱਲ…