ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਦੇ ਤਹਿਤ ਬ੍ਰਿਟੇਨ ਦੇ ਸਿੱਖ ਭਾਈਚਾਰੇ ਦੇ ਕਿਰਪਾਨ ਜਾਂ ਧਾਰਮਿਕ ਤਲਵਾਰ ਰੱਖਣ ਅਤੇ ਉਸ ਦੀ ਸਪਲਾਈ ਕਰਨ ਦਾ ਅਧਿਕਾਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਬਿੱਲ ਨੂੰ ਹੁਣ ਸੰਸਦ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕੌਮਨਜ਼ ਵਿਚ The Offensive Weapons Bill 2018 ‘ਤੇ ਇਸ ਹਫਤੇ ਚਰਚਾ ਪੂਰੀ ਹੋ ਚੁੱਕੀ ਹੈ। ਹੁਣ ਇਹ ਮਨਜ਼ੂਰੀ ਲਈ ਉੱਪਰੀ ਸਦਨ ਹਾਊਸ ਆਫ ਲੌਰਡਸ ਵਿਚ ਜਾਵੇਗਾ। ਬ੍ਰਿਟੇਨ ਦੇ ਸਿੱਖ ਭਾਈਚਾਰੇ ਲਈ ਸਰਬ ਪਾਰਟੀ ਸੰਸਦੀ ਗਰੁੱਪ ਦਾ ਇਕ ਵਫਦ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਗਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਜਦੋਂ ਨਵਾਂ ਬਿੱਲ ਕਾਨੂੰਨ ਦਾ ਰੂਪ ਲਵੇ ਤਾਂ ਉਸ ਵਿਚ ਕਿਰਪਾਨ ਨੂੰ ਛੋਟ ਪ੍ਰਾਪਤ ਹੋਵੇ। ਸਮੂਹ ਦੀ ਪ੍ਰਮੁੱਖ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ,”ਮੈਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਹ ਸੋਧ ਕੀਤੀ।”
Related Posts
ਹੁਣ ਲੌਕਡਾਊਨ ਵੱਧਣ ਨਾਲ ਬੰਦ ਨਹੀਂ ਹੋਵੇਗਾ ਪੂਰਾ ਸ਼ਹਿਰ
ਨਵੀਂ ਦਿੱਲੀ : ਕਰੋਨਾਵਾਇਰਸ ਦੀ ਲਾਗ ਦੇ ਖ਼ਤਰੇ ਕਾਰਨ ਕੇਂਦਰ ਸਰਕਾਰ ਨੇ ਦੇਸ਼ਵਿਆਪੀ ਲੌਕਡਾਊਨ ਦਾ ਪਹਿਲਾ ਪੜਾਅ 25 ਮਾਰਚ ਤੋਂ…
Facebook ਨੂੰ ਪਾਕਿਸਤਾਨ ’ਚ ਦਫ਼ਤਰ ਖੋਲ੍ਹਣ ਦਾ ਸੱਦਾ
ਲਾਹੌਰ — ਪਾਕਿਸਤਾਨ ਦੇ ਵਿਦੇਸ਼ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਸੋਸ਼ਲ ਨੈੱਟਵਰਕਿੰਗ ਸਾਈਟ Facebook ਨੂੰ ਆਪਣੇ ਇੱਥੇ ਦਫਤਰ ਖੋਲ੍ਹਣ ਦਾ…
ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਲਣਗੇ ਫੇਸਬੁੱਕ ਦੇ ਨਿਯਮ
ਨਵੀ ਦਿਲੀ –ਭਾਰਤ ’ਚ ਅਪ੍ਰੈਲ-ਮਈ ’ਚ ‘ਲੋਕ ਸਭਾ ਚੋਣਾਂ 2019’ ਹੋਣ ਵਾਲੀਆਂ ਹਨ, ਉਥੇ ਹੀ ਕਈ ਦੇਸ਼ਾਂ ਦੀਆਂ ਚੋਣਾਂ ’ਚ…