ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7 ਨਵੰਬਰ ਨੂੰ ਦੀਵਾਲੀ ਅਤੇ 23 ਨਵੰਬਰ ਨੂੰ ਗੁਰੂਪੁਰਬ ਮੌਕੇ ਪਟਾਕੇ ਚਲਾਉਣ ਲਈ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੈ ਜਦਕਿ 19 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਇਹ ਸਮਾਂ ਸੀਮਾ ਸ਼ਾਮ 5 ਵਜੇ ਤੋਂ ਰਾਤੀਂ 8 ਵਜੇ ਤੱਕ ਹੋਵੇਗੀ। ਇਸ ਦੌਰਾਨ ਪੁਲਿਸ ਦੀ ਪੀਸੀਆਰ ਸਾਰੇ ਖੇਤਰਾਂ ਵਿੱਚ ਜਾਂਚ ਕਰੇਗੀ ਕਿ ਕੋਈ ਇਸ ਤੈਅ ਸਮਾਂ ਸੀਮਾ ਮਗਰੋਂ ਪਟਾਕੇ ਨਾ ਚਲਾਵੇ। ਹਾਈਕੋਰਟ ਬੈਂਚ ਤਿਓਹਾਰਾਂ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੱਦੇਨਜਰ ਇਸਦੇ ਲਈ ਸਮਾਂ ਤੈਅ ਕੀਤਾ ਗਿਆ ਹੈ। ਇਹ ਆਦੇਸ਼ 24 ਨਵੰਬਰ ਤੱਕ ਲਾਗੂ ਰਹੇਗਾ। ਬੈਂਚ ਨੇ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ਕਾਰਨ ਹਾਲਾਤ ਇਨ੍ਹੇ ਖ਼ਰਾਬ ਹੋ ਜਾਂਦੇ ਹਨ ਕਿ ਲੋਕਾਂ ਦਾ ਰਾਤ 10 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਸਾਂਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਹੈਕੋਰਟੀ ਨੇ ਪਟਾਕਿਆਂ ਦੀ ਵਿਕਰੀ ਖਾਸਕਰ ਲਾਇਸੰਸ ਜਾਰੀ ਕਰਨ ਬਾਰੇ ਵੀ ਸਖਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
Related Posts
ਮਾਂ ਦੇ ਹੱਥ ਦੀ ਬਣੀ ‘ਆਟੇ ਦੀ ਚਿੜੀ’ ਕਲ ਕਰਵਾਏਗੀ ਯਾਦ ਬੀਤਿਆ ਬਚਪਨ
ਜਲੰਧਰ— ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ‘ਆਟੇ ਦੀ ਚਿੜੀ’ ਕੱਲ ਯਾਨੀ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ…

ਨਹੀਂ ਰਹੇ CID ਦੇ ਕਲਾਕਾਰ ਦਿਨੇਸ਼ ਫੜਨੀਸ
ਚੰਡੀਗੜ੍ਹ : ਮਸ਼ਹੂਰ ਟੈਲੀਵਿਜ਼ਨ ਸ਼ੋਅ CID ਵਿੱਚ ਫਰੈਡਰਿਕਸ ਦੀ ਭੂਮਿਕਾ ਲਈ ਜਾਣੇ ਜਾਂਦੇ ਅਭਿਨੇਤਾ ਦਿਨੇਸ਼ ਫੜਨੀਸ ਦਾ ਬੀਤੀ ਅੱਧੀ ਰਾਤ…
”ਅਰਦਾਸ ਕਰਾਂ” ਫਿਲਮ ਦੀ ਐਡਵਾਂਸ ਬੂਕਿੰਗ ਹੋਈ ਸ਼ੁਰੂ
ਜਲੰਧਰ- 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੀ ਚਰਚਾ ਹਰ ਪਾਸੇ ਹੈ। ਇਸ ਫਿਲਮ ਨੂੰ…