ਚੰਡੀਗੜ੍ਹ-ਸਵ. ਪੱਤਰਕਾਰ ਰਾਮਚੰਦਰ ਛਤਰਪਤੀ, ਜਿਸ ਦੀ ਹੱਤਿਆ ਦੇ ਦੋਸ਼ ਵਿਚ ਅੱਜ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਦੇ ਬੇਟੇ ਅੰਸ਼ੁਲ ਛਤਰਪਤੀ ਨੇ ਇੱਥੇ ਗੱਲਬਾਤ ਕਰਦੇ ਹੋਏ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਸ ਨੇ ਕਿਹਾ ਕਿ ਉਨ੍ਹਾਂ ਨੇ ਜੋ 16 ਸਾਲ ਤੱਕ ਅਦਾਲਤ ‘ਤੇ ਭਰੋਸਾ ਪ੍ਰਗਟ ਕੀਤਾ ਸੀ ਅਤੇ ਨਿਆਂ ਦੀ ਉਮੀਦ ਰੱਖੀ ਸੀ, ਉਹ ਉਮੀਦ ਅੱਜ ਪੂਰੀ ਹੋ ਗਈ | ਉਸ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਹੋਰ ਮਾਮਲਿਆਂ ਵਿਚ ਵੀ ਪੀੜਤਾਂ ਨੂੰ ਜ਼ਰੂਰ ਅਤੇ ਜਲਦ ਇਨਸਾਫ਼ ਮਿਲੇਗਾ |
Related Posts
ਵੇਖਕੇ ਭਿੰਡਰਾਂਵਾਲੇ ਦਾ ਤਾਰਾ, ਚੜ੍ਹ ਗਿਆ ਮੁੱਖ ਮੰਤਰੀ ਦਾ ਪਾਰਾ
ਕਰਨਾਲ ਜ਼ਿਲ੍ਹੇ ਵਿਚ ਪਿੰਡ ਡੱਚਰ ਦੇ ਗੁਰਦੁਆਰੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ…
ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਦਿੱਲੀ ਤੋਂ ਹਾਂਗਕਾਂਗ ਲਈ ਸਿੱਧੀ ਫਲਾਈਟ ਹੋਈ ਸ਼ੁਰੂ
ਮੁੰਬਈ— ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। ਹਾਂਗਕਾਂਗ ਲਈ ਹੁਣ ਤੁਸੀਂ ਸਸਤੀ ਫਲਾਈਟ ‘ਚ ਸਫਰ ਦਾ ਅਨੰਦ ਮਾਣ ਸਕੋਗੇ। ਦਰਅਸਲ,…