ਸ੍ਰੀਨਗਰ:ਸ੍ਰੀਨਗਰ ਤੋਂ ਤਾਜ਼ੀ ਖ਼ਬਰ ਆ ਰਹੀ ਹੈ ਜਿਸ ਮੁਤਾਬਕ ਓਥੇ ਕੁਝ ਗਿਣਤੀ ਦੇ ਸਿੱਖ ਪਰਿਵਾਰਾਂ ਨੂੰ ਪੁਲਸ ਨੇ ਬੁਰੀ ਤਰਾਂ ਕੁੱਟਿਆ ਹੈ | ਮੁੱਢਲੀ ਜਾਣਕਾਰੀ ਮੁਤਾਬਕ ਮਸਲਾ ਜੰਮੂ-ਕਸ਼ਮੀਰ ਸਰਕਾਰ ਵੱਲੋਂ 2010 ਤੋਂ 2019 ਤੱਕ ਚਲਾਈ ਗਈ ਸਕੀਮ ਤਹਿਤ ਵੰਡੇ ਗਏ ਫ਼ਲੈਟਾਂ ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਕਸ਼ਮੀਰ ਅੰਦਰ ਖਾੜਕੂਵਾਦ ਦੇ ਦੌਰ ਵੇਲੇ ਹਿਜਰਤ ਕਰ ਗਏ ਪ੍ਰਵਾਸੀਆਂ ਨੂੰ ਫ਼ਲੈਟ ਦਿੱਤੇ ਜਾਣੇ ਸੀ | ਦੱਸਣ ਮੁਤਾਬਕ ਇਹਨਾਂ ਫ਼ਲੈਟਾਂ ਵਿੱਚੋਂ 90 % ਕਸ਼ਮੀਰੀ ਪੰਡਿਤਾਂ ਨੂੰ ਦਿੱਤੇ ਗਏ ਅਤੇ 10 % ਫ਼ਲੈਟ ਸਿੱਖ ਪਰਿਵਾਰਾਂ ਨੂੰ | ਕਸ਼ਮੀਰੀ ਪੰਡਿਤਾਂ ਨੂੰ ਤਾਂ ਇਹ ਫ਼ਲੈਟ ਅਲਾਟ ਹੋ ਗਏ ਸਨ ਪਰ ਜਦੋਂ ਸਿੱਖ ਪਰਿਵਾਰ ਫ਼ਲੈਟ ਲੈਣ ਲਈ ਉਸ ਸੁਸਾਇਟੀ ਵਿੱਚ ਪਹੁੰਚੇ ਤਾਂ ਓਥੇ ਧੱਕੇ ਨਾਲ ਰਹਿ ਰਹੇ ਪਰਿਵਾਰਾਂ ਨੇ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਨੂੰ ਉਥੋਂ ਖਦੇੜ ਦਿੱਤਾ | ਇਹਨਾਂ ਮੁਲਾਜ਼ਮ ਸਿੱਖ ਪਰਿਵਾਰਾਂ ਕੋਲ ਭਾਵੇਂ ਅਦਾਲਤ ਦੇ ਹੁਕਮ ਵੀ ਸਨ ਪਰ ਫੇਰ ਵੀ ਇਹਨਾਂ ਨੂੰ ਉਥੋਂ ਬਾਹਰ ਕੱਢਿਆ ਗਿਆ ਅਤੇ ਬੁਰੀ ਤਰਾਂ ਕੁੱਟਮਾਰ ਕੀਤੀ ਗਈ | ਜਿਹਨਾਂ ਨਾਲ ਪੁਲਸ ਨੇ ਕੁੱਟਮਾਰ ਕੀਤੀ ਉਹਨਾਂ ਵਿੱਚੋਂ ਕਈ ਅਪੰਗ ਵੀ ਸਨ | ਪੂਰੇ ਮਸਲੇ ਦੀ ਤਸਵੀਰ ਅਜੇ ਸਾਫ਼ ਨਹੀਂ ਹੋ ਸਕੀ ‘ਤੇ ਨਾ ਹੀ ਸਰਕਾਰ ਵੱਲੋਂ ਇਸ ਘਟਨਾ ‘ਤੇ ਕੋਈ ਬਿਆਨ ਸਾਹਮਣੇ ਆਇਆ ਹੈ |
Related Posts
ਟਰੈਕਟਰ ‘ਤੇ ਵਿਆਹ ਕੇ ਲਿਆਇਆ ਲਾੜਾ ਅਪਣੀ ਲਾੜੀ ਨੂੰ
ਕਪੂਰਥਲਾ— ਅੱਜ ਦੇ ਦੌਰ ‘ਚ ਵਿਆਹ-ਸ਼ਾਦੀਆਂ ‘ਚ ਲੋਕ ਕੁਝ ਵੱਖਰਾ ਕਰਕੇ ਉਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਵਿਆਹਾਂ ‘ਚ ਭਾਰੀ…
ਜਹਾਜ਼ ਹੋਵੇਗਾ ਜੈੱਟ ਤੇ ਵਿੱਚ ਚਲਦਾ ਹੋਵੇਗਾ ਇੰਟਰਨੈੱਟ
ਨਵੀ ਦਿੱਲੀ : ਭਾਰਤ ਵਿੱਚ ਹੁਣ ਜਹਾਜ਼ ਵਿੱਚ ਸਫਰ ਕਰਨ ਵਾਲੇ ਮੁਸਾਫਰਾ ਨੂੰ ਫੋਨ ਤੇ ਇੰਟਰਨੈੱਟ ਦੀ ਸਹੂਲਤ ਪ੍ਰਾਪਤ ਹੋ…
ਕੁਰਾਲੀ-ਮੋਰਿੰਡਾ ਰੋਡ ਸੀਲ ਕਰਨ ਤੋਂ ਬਾਅਦ ਪੱਤਰਕਾਰਾਂ ‘ਤੇ ਵੀ ਲੱਗੀ ਰੋਕ
ਇਲਾਕੇ ਵਿੱਚ ਕਰਫਿਊ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲੀਸ ਨੇ ਸਖ਼ਤੀ ਕਰ ਦਿੱਤੀ ਹੈ। ਮੋਰਿੰਡਾ ਪੁਲਿਸ ਨੇ ਦੱਸਿਆ ਕਿ ਮੋਰਿੰਡਾ…