ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਤੇ ਅੱਜ ਕੈਪਟਨ ਸਰਕਾਰ ਖ਼ਿਲਾਫ਼ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਪਿੰਡ ਘੱਗਰ ਸਰਾਏ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸੁਖਬੀਰ ਬਾਦਲ ਵੀ ਇਸ ਧਰਨੇ ‘ਚ ਪਹੁੰਚੇ ਸਨ। ਘਨੌਰ ਹਲਕੇ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਚ ਸੁਖਬੀਰ ਬਾਦਲ ਦਾ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ।
ਮਦਨ ਲਾਲ ਜਲਾਲਪੁਰ ਨੇ ਕਿਹਾ ਉਹ ਆਪਣੇ ਹਲਕੇ ‘ਚੋਂ ਸ਼ਰਾਬ ਮਾਫੀਆ ਨਹੀਂ ਖਤਮ ਕਰ ਸਕੇ, ਇਸ ਬਾਰੇ ਉਨ੍ਹਾਂ ਨੇ ਪ੍ਰਨੀਤ ਕੌਰ ਨੂੰ ਵੀ ਕਿਹਾ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ।
ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ‘ਉਹ ਮੇਰੇ ਨਾਲ ਦਰਬਾਰ ਸਾਹਿਬ ਚੱਲਣ ਤੇ ਅਰਦਾਸ ਕਰਾ ਕੇ ਕਹਿਣ ਕਿ ਜਲਾਲਪੁਰ ਦੇ ਸ਼ਰਾਬ ਮਾਫੀਆ ਨਾਲ ਸਬੰਧ ਹਨ। ਫਿਰ ਮੈਂ ਵਿਧਾਇਕੀ ਤੋਂ ਅਸਤੀਫ਼ਾ ਦੇ ਦੇਵਾਂਗਾ ਅਤੇ ਆਪਣੇ ਖ਼ਿਲਾਫ਼ ਖੁ਼ਦ ਐਫਆਈਆਰ ਦਰਜ ਕਰਵਾਵਾਂਗਾ।’
ਉਨ੍ਹਾਂ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਮੇਰੇ ਨਾਲ ਦਰਬਾਰ ਸਾਹਿਬ ਚੱਲਣ ਤਾਂ ਮੈਂ ਕਦੇ ਚੋਣ ਨਹੀਂ ਲੜਾਂਗਾ। ਉਨ੍ਹਾਂ ਇਲਜ਼ਾਮ ਲਾਏ ਰਾਜਪੁਰਾ ਵਿੱਚ ਪਿਛਲੇ ਦਸ ਸਾਲ ਤੋਂ ਢਾਬੇ ਅਤੇ ਪੁਲਿਸ ਅਕਾਲੀਆਂ ਦੇ ਨਾਲ ਮਿਲੇ ਹੋਏ ਨੇ ਕਾਂਗਰਸ ਦੀ ਕਿਤੇ ਵੀ ਨਹੀਂ ਚੱਲਦੀ।