ਬਹੁਤ ਦੀਵਾਨੇ ਹਨ ਕੈਟਰੀਨਾ ਕੈਫ਼ ਦੇ ਤੇ ਕੈਟੀ ਦਾ ਨਵਾਂ ਵੀਡੀਓ ਤਾਂ ਧੁੰਮਾਂ ਪਾ ਰਿਹਾ ਹੈ। ਇਸ ਵੀਡੀਓ ਵਿਚ ਆਪਣੇ ਚਹੇਤਿਆਂ ‘ਚ ਘਿਰੀ ਹੋਈ ਉਹ ਨਜ਼ਰ ਆ ਰਹੀ ਹੈ। ਉਸ ਨਾਲ ਫੋਟੋਆਂ, ਸੈਲਫੀ ਲਈ ਮਾਰੋ-ਮਾਰੀ ਪਈ ਹੋਈ ਹੈ। ਇਕ ਚਹੇਤੇ ਨੇ ਸੈਲਫੀ ਦੇ ਚੱਕਰ ‘ਚ ਆਪਣਾ ਫੋਨ ਤੁੜਵਾ ਲਿਆ ਤੇ ਦੂਸਰੇ ਪ੍ਰਸੰਸਕ ਨੂੰ ਕੈਟੀ ਤੋਂ ਝਿੜਕਾਂ ਪਈਆਂ। ਅਕਸ਼ੈ ਨਾਲ ਉਹ ਇਸ ਸਮੇਂ ‘ਸੂਰਜਵੰਸ਼ੀ’ ਫ਼ਿਲਮ ਕਰ ਰਹੀ ਹੈ। ਰੋਹਿਤ ਸ਼ੈਟੀ ਦੀ ਇਹ ਫ਼ਿਲਮ ਹੈ। ਕੈਟੀ ਹਰ ਬਿਆਨ ਸੋਚ-ਸਮਝ ਕੇ ਦੇ ਰਹੀ ਹੈ। ਦੂਸਰੀ ਵਰਗੀ ਸੋਹਣੀ ਹੋਣ ਲਈ ਕੋਈ ਫਾਰਮੂਲਾ ਉਸ ਅਨੁਸਾਰ ਨਹੀਂ ਹੈ ਤੇ ਇਸ ਲਈ ਤਣਾਅ ਨਹੀਂ ਲੈਣਾ ਚਾਹੁੰਦੀ। ਕੀ ਕੈਟੀ ਫ਼ਿਲਮਾਂ ਤੋਂ ਕੋਈ ‘ਬਰੇਕ’ ਲੈ ਰਹੀ ਹੈ, ਇਹ ਗੱਲ ਵੀ ਸੋਸ਼ਲ ਮੀਡੀਆ ‘ਤੇ ਆ ਰਹੀ ਹੈ। 36 ਸਾਲ ਦੀ ਉਹ ਹੋ ਗਈ ਹੈ। ਕਸਰਤ ‘ਤੇ ਹੀ ਉਹ ਜ਼ੋਰ ਦਿੰਦੀ ਹੈ। ਉਂਜ ‘ਬਰੇਕ’ ਤੋਂ ਪਹਿਲਾਂ ਵੀ ਕੈਟੀ ਸਮਾਂ ਕੱਢ ਕੇ ਮਨੋਰੰਜਨ ਪਾਰਟੀਆਂ ਤੇ ਨਿੱਜੀ ਸਮਾਰੋਹਾਂ ‘ਚ ਜਾ ਕੇ ਮਨ ਨੂੰ ਤਰੋਤਾਜ਼ਾ ਕਰਦੀ ਨਜ਼ਰ ਆਈ ਹੈ। ਬਾਦਸ਼ਾਹ ਦੇ ਨਾਲ ਉੱਤਰਾਖੰਡ ‘ਚ ਕੈਟੀ ਨੇ ਇਕ ਵਿਆਹ ਦੇਖਿਆ ਤੇ ਉਸ ‘ਚ ਉਹ ਖੂਬ ਨੱਚੀ ਵੀ। ਰੇਵਤੀ ਸ਼ਰਮਾ ਨੇ ਪੀ.ਟੀ. ਊਸ਼ਾ ਦੀ ਬਾਇਓਪਿਕ ਲਈ ਕੈਟਰੀਨਾ ਨੂੰ ਹੀ ਲਿਆ ਹੈ।ਕੈਟਰੀਨਾ ਭਾਵੇਂ 36 ਸਾਲ ਦੀ ਹੋ ਗਈ ਹੈ ਪਰ ਉਹ ਆਉਣ ਵਾਲੀ ਫਿਲਮ ਚ 23 ਸਾਲ ਦੀ ਪੀ ਟੀ ਊਸ਼ਾ ਵਾਲਾ ਰੋਲ ਕਰੇਗੀ। । 24 ਘੰਟਿਆਂ ‘ਚੋਂ 40 ਮਿੰਟ ਹੀ ਕਸਰਤ ਲਈ ਕੱਢੋ ਕੈਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਹਰ ਮੁਸਕਰਾਉਂਦੇ ਚਿਹਰੇ ਦੇ ਪਿੱਛੇ ਦਰਦ ਲੁਕਿਆ ਹੁੰਦਾ ਹੈ, ਕਹਿ ਕੇ ਸਲਮਾਨ ਖ਼ਾਨ ਦਾ ਜ਼ਿਕਰ ਕਰਨ ਵਾਲੀ ਕੈਟਰੀਨਾ ਕੈਫ਼ ਦੇ ਕਰੀਅਰ ਨੂੰ ਕਦੇ ਨਿਵਾਣ ਵੱਲ ਨਹੀਂ ਦੇਖਿਆ ਗਿਆ।
Related Posts
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹਾਂਗਕਾਂਗ ‘ਚ ਸਜਾਇਆ ਗਿਆ ਨਗਰ ਕੀਰਤਨ
ਹਾਂਗਕਾਂਗ — ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ…
ਭਾਈ ਨਿਰਮਲ ਸਿੰਘ ਖਾਲਸਾ ਨੂੰ ਹੋਇਆ ਕੋਰੋਨਾ ਵਾਇਰਸ
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ (67) ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ…
ਵਾਤਾਰਵਣ ਜਾਗਰੂਕਤਾ ਸਬੰਧੀ ਅੱਜ 105 ਦੇਸ਼ਾਂ ਦੇ ਵਿਦਿਆਰਥੀ ਕਰਨਗੇ ਹੜਤਾਲ
ਗ੍ਰੇਟਾ ਨੂੰ ਨਾਰਵੇ ਦੇ ਤਿੰਨ ਸਾਂਸਦਾਂ ਨੇ ਨੋਬਲ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰੇਟਾ ਨੂੰ ਬੀਤੇ…