ਚੰਡੀਗੜ੍ਹ— ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਟਵੀਟ ਕਰਕੇ ਖੁਦ ਦਿੱਤੀ। ਉਨ੍ਹਾਂ ਲਿੱਖਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਰਿਹਾਇਸ਼ ਉਨ੍ਹਾਂ ਨੇ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਮੰਤਰੀ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਮੰਤਰੀ ਦੇ ਤੌਰ ‘ਤੇ ਮਿਲੀਆਂ ਸਰਕਾਰੀ ਸਹੂਲਤਾਂ ਵੀ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਅਦ ਦੁਪਹਿਰ ਸਿੱਧੂ ਦੇ ਸੈਕਟਰ-2 ਸਥਿਤ 42 ਨੰਬਰ ਸਰਕਾਰੀ ਘਰ ‘ਤੇ ਸਾਮਾਨ ਪੈਕ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉਸ ਨੂੰ ਲਿਜਾਣ ਲਈ ਗੱਡੀਆਂ ਪਹੁੰਚ ਗਈਆਂ ਸਨ। ਘਰ ਅੰਦਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਸ਼ਾਮ ਤੱਕ ਸਾਮਾਨ ਪੈਕ ਕਰ ਕੇ ਗੱਡੀਆਂ ਬਾਹਰ ਜਾਂਦੀਆਂ ਦਿਖੀਆਂ।
Related Posts
ਐਚ.ਐਸ. ਫੂਲਕਾ ਦੇ ਅਸਤੀਫ਼ੇ ‘ਤੇ ਹਾਲੇ ਵਿਚਾਰ ਨਹੀਂ
ਚੰਡੀਗੜ੍ਹ (ਨਦਬ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਕਿਹਾ ਕਿ ਹਲਕਾ ਦਾਖਾ ਤੋਂ ਆਮ ਆਦਮੀ…
ਤਰਕ ਦੀ ਮੁਸਕਰਾਹਟ – ਪ੍ਰਕਾਸ਼
ਗੋਲ-ਮਟੋਲ ਚਿਹਰਾ ਸੀ ਉਹਦਾ। ਵੱਡੀਆਂ-ਵੱਡੀਆਂ ਅੱਖਾਂ। ਦੇਖਦਿਆਂ ਹੀ ਛਾਲਾਂ ਮਾਰ ਲੱਤਾਂ ਨੂੰ ਆ ਚੁਮੜਦਾ। ਲੱਕੜ ਦੀ ਗੱਡੀ ਨਾਲ ਰੱਸੀ ਬੰਨ੍ਹੀ…
ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 11 ਦੀ ਮੌਤ, 72 ਦੀ ਹਾਲਤ ਗੰਭੀਰ
ਕਰਨਾਟਕ—ਕਰਨਾਟਕ ਦੇ ਚਮਰਾਜਗੰਜ ‘ਚ ਪ੍ਰਸ਼ਾਦ ਖਾਣ ਵਾਲੇ ਸ਼ਰਧਾਲੂਆਂ ਨੇ ਇਹ ਸਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਪ੍ਰਸ਼ਾਦ ਹੀ ਉਨ੍ਹਾਂ…